ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੈ ਤਲਵਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਹਲਕਾ ਲੁਧਿਆਣਾ ਪੂਰਬੀ ‘ਚ ਵਿਕਾਸ ਕਾਰਜ ਮੁੜ ਚਾਲੂ ਕਰਵਾਉਣ ਦੀ ਮੰਗ ਕੀਤੀ ਹੈ। ਹਲਕਾ ਪੂਰਬੀ ਲੁਧਿਆਣਾ ‘ਚ ਲੋਕਾਂ ਨੂੰ ਸਹੂਲਤ ਦੇਣ ਲਈ ਗਲਾਡਾ ਵਲੋਂ ਸਾਲ-2021 ਵਿਚ ਕੁੱਝ ਵਿਕਾਸ ਦੇ ਕੰਮ ਪਾਸ ਕੀਤੇ ਗਏ ਸਨ। ਸ੍ਰੀ ਤਲਵਾੜ ਨੇ ਕਿਹਾ ਕਿ ਹਲਕਾ ਲੁਧਿਆਣਾ ਪੂਰਬੀ ‘ਚ ਚੋਣ ਜ਼ਾਬਤਾ ਲੱਗ ਜਾਣ ਕਰਕੇ ਕੁੱਝ ਕੰਮ ਸ਼ੁਰੂ ਨਹੀ ਹੋ ਸਕੇ, ਹੁਣ ਚੋਣ ਜਾਬਤਾ ਖਤਮ ਹੋ ਚੁੱਕਾ ਹੈ। ਇਸ ਲਈ ਹਲਕਾ ਪੂਰਬੀ ‘ਚ ਵਿਕਾਸ ਕਾਰਜਾਂ ਨੂੰ ਛੇਤੀ ਸ਼ੁਰੂ ਕਰਵਾਇਆ ਜਾਵੇ।
ਸ੍ਰੀ ਤਲਵਾੜ ਨੇ ਕਿਹਾ ਕਿ ਸੈਕਟਰ-38 ਚੰਡੀਗੜ੍ਹ ਰੋਡ ‘ਚ ਬਨਣ ਵਾਲੇ ਸਪੈਸ਼ਲ ਪਾਮ ਪਾਰਕ ਦੇ ਟੈਂਡਰ ਲੱਗ ਗਏ ਸਨ, ਪਰ ਸਿੰਗਲ ਟੈਂਡਰ ਆਉਣ ਕਰਕੇ ਇਸ ਕੰਮ ਦੇ ਟੈਂਡਰ ਦੁਬਾਰਾ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਸੈਕਟਰ-29 ਚੰਡੀਗੜ੍ਹ ਰੋਡ ਤੇ ਬਨਣ ਵਾਲੇ ਕਮਰਸ਼ੀਇਅਲ ਕਮ ਐਗਜੀਬਿਸ਼ਨਲ ਸੈਂਟਰ ਦੇ ਟੈਂਡਰ ਪੀ.ਪੀ.ਪੀ. ਮੋਡ ‘ਤੇ ਲੱਗ ਗਏ ਸਨ, ਇਸ ਕੰਮ ਦੇ ਟੈਂਡਰ ਵੱਖ-ਵੱਖ ਕੰਪਨੀਆ ਵਲੋਂ ਆ ਗਏ ਸਨ, ਚੋਣ ਜ਼ਾਬਤਾ ਲੱਗ ਜਾਣ ਕਰਕੇ ਇਹ ਕੰਮ ਸ਼ੁਰੂ ਨਹੀ ਹੋਇਆ, ਜਿਸ ਕੰਪਨੀ ਨੂੰ ਇਹ ਕੰਮ ਅਲਾਟ ਹੋਇਆ ਹੈ, ਉਸ ਕੰਪਨੀ ਵਲੋਂ ਇਹ ਕੰਮ ਸ਼ੁਰੂ ਕਰਵਾਇਆ ਜਾਵੇ।
ਸ੍ਰੀ ਤਲਵਾੜ ਨੇ ਕਿਹਾ ਕਿ ਸੈਕਟਰ-39 ਏ. ਚੰਡੀਗੜ੍ਹ ਰੋਡ ‘ਤੇ ਬਨਣ ਵਾਲੇ ਈਸ਼ਟਐਡ ਕਲੱਬ ਦੀ ਫਾਇਲ ਟੈਕਨੀਕਲ ਐਡਵਾਇਜ਼ਰ ਕੋਲ ਪੈਡਿੰਗ ਹੈ, ਚੋਣ ਜ਼ਾਬਤਾ ਲੱਗ ਜਾਣ ਕਰਕੇ ਇਸ ਫਾਇਲ ਨੂੰ ਮੰਨਜੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੈਕਟਰ-32 ਚੰਡੀਗੜ੍ਹ ਰੋਡ ‘ਤੇ ਵਰਧਮਾਨ ਮਿਲ ਦੇ ਪਿਛੇ ਕੂੜੇ ਦੀ ਸਾਭ-ਸਭਾਂਲ ਲਈ ਲੱਗਣ ਵਾਲੇ ਸਟੈਟਿਕ ਕੰਪੈਕਟਰ ਦੀ ਬਿਲਡਿੰਗ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਇਸ ਬਿਲਡਿੰਗ ‘ਚ ਲੱਗਣ ਵਾਲੀ ਮਸ਼ੀਨਰੀ ਦੀ ਖਰੀਦ ਕੀਤੀ ਜਾ ਚੁੱਕੀ ਹੈ। ਚੋਣ ਜ਼ਾਬਤਾ ਲੱਗ ਜਾਣ ਕਰਕੇ ਮਸ਼ੀਨਰੀ ਦੀ ਫਿਟਿੰਗ ਨਹੀਂ ਕੀਤੀ ਗਈ।