Connect with us

ਪੰਜਾਬੀ

ਭੁੱਲ ਜਾਓ ਹਾਜ਼ਮੇ ਦੀਆਂ ਗੋਲੀਆਂ, ਗੈਸ ਅਤੇ ਕਬਜ਼ ਤੋਂ ਰਾਹਤ ਦਿਵਾਉਣਗੇ ਦਾਦੀ-ਨਾਨੀ ਦੇ ਇਹ ਨੁਸਖ਼ੇ

Published

on

Forget digestive pills, these grandma recipes will relieve gas and constipation

ਕਬਜ਼ ਅਤੇ ਗੈਸ ਦੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਪਰ ਲੰਬੇ ਸਮੇਂ ਤੱਕ ਇਹ ਸਮੱਸਿਆ ਹੋਣ ਨਾਲ ਗੰਭੀਰ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਦਰਅਸਲ ਅਨਹੈਲਥੀ ਅਤੇ ਗਲਤ ਸਮੇਂ ‘ਤੇ ਖਾਣਾ ਖਾਣ ਨਾਲ ਪਾਚਨ ਤੰਤਰ ਖ਼ਰਾਬ ਹੁੰਦਾ ਹੈ। ਇਸ ਦੇ ਕਾਰਨ, ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਹੁੰਦੀ ਹੈ। ਅਜਿਹੇ ‘ਚ ਪੇਟ ਦਰਦ, ਗੈਸ, ਬਦਹਜ਼ਮੀ ਅਤੇ ਕਬਜ਼ ਦੀਆਂ ਸ਼ਿਕਾਇਤਾਂ ਹੋਣ ਲੱਗਦੀਆਂ ਹਨ। ਬਹੁਤ ਸਾਰੇ ਲੋਕ ਇਸ ਲਈ ਹਾਜ਼ਮੇ ਦੀਆਂ ਗੋਲੀਆਂ ਜਾਂ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਕੁੱਝ ਘਰੇਲੂ ਨੁਸਖ਼ਿਆਂ ਨੂੰ ਅਪਣਾਕੇ ਵੀ ਇਸ ਤੋਂ ਅਰਾਮ ਪਾਇਆ ਜਾ ਸਕਦਾ ਹੈ।

ਕਾਲਾ ਨਮਕ ਅਤੇ ਹਲਦੀ : ਹਲਦੀ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਪੇਟ ‘ਚ ਜਲਣ, ਅਲਸਰ ਦੂਰ ਹੋਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਕਾਲਾ ਨਮਕ ਬਦਹਜ਼ਮੀ, ਉਲਟੀਆਂ, ਗੈਸ ਅਤੇ ਕਬਜ਼ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦਾ ਹੈ। ਦੋਵਾਂ ਨੂੰ ਇਕੱਠੇ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਗੈਸ, ਕਬਜ਼, ਬਦਹਜ਼ਮੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਇਮਿਊਨਟੀ ਬੂਸਟ ਹੋਣ ਨਾਲ ਮੌਸਮੀ ਅਤੇ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।

-ਦੋਵਾਂ ਚੀਜ਼ਾਂ ਨੂੰ ਚੁਟਕੀ ਭਰ ਮਿਲਾ ਕੇ ਗਰਮ ਪਾਣੀ ਨਾਲ ਪੀਓ। ਭੋਜਨ ਤੋਂ ਬਾਅਦ ਸੇਵਨ ਕਰੋ।
-2-2 ਚੁਟਕੀ ਦੋਵਾਂ ਚੀਜ਼ਾਂ ਨੂੰ ਮਿਲਾ ਕੇ ਖਾਣੇ ਤੋਂ ਬਾਅਦ ਇਸ ਨੂੰ ਚੱਟੋ। ਇਸ ਨਾਲ ਗੈਸ, ਕਬਜ਼, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਪੇਟ ਸਾਫ਼ ਹੋਣ ਦੇ ਨਾਲ ਇਮਿਊਨਿਟੀ ਬੂਸਟ ਹੋਣ ‘ਚ ਮਦਦ ਮਿਲੇਗੀ।

-ਹਰੜ ਅਤੇ ਸੋਂਠ : ਤੁਸੀਂ ਹਰੜ ਅਤੇ ਸੋਂਠ ਦਾ ਪਾਊਡਰ ਤਿਆਰ ਕਰਕੇ ਸੇਵਨ ਕਰ ਸਕਦੇ ਹੋ। ਇਨ੍ਹਾਂ ‘ਚ ਮੌਜੂਦ ਪੌਸ਼ਟਿਕ ਤੱਤ ਮੇਟਾਬੋਲੀਜਿਮ ਬੂਸਟ ਕਰਕੇ ਪਾਚਨ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੇ ਹਨ। ਅਜਿਹੇ ‘ਚ ਤੁਹਾਨੂੰ ਗੈਸ, ਬਦਹਜ਼ਮੀ, ਪੇਟ ਦਰਦ, ਕਬਜ਼ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਪਾਚਨ ਤੰਤਰ ਮਜ਼ਬੂਤ ਹੋਣ ਨਾਲ ਵਧੀਆ ਵਿਕਾਸ ‘ਚ ਸਹਾਇਤਾ ਮਿਲੇਗੀ। ਇਸ ਦੇ ਲਈ ਦੋਵਾਂ ਚੀਜ਼ਾਂ ਦਾ ਪਾਊਡਰ ਬਣਾ ਲਓ। ਹੁਣ ਕੌਲੀ ‘ਚ ਦੋਵਾਂ ਪਾਊਡਰ ਦਾ 1/2-1/2 ਚਮਚ, ਥੋੜਾ ਜਿਹਾ ਸੇਂਦਾ ਨਮਕ ਮਿਲਾਓ। ਇਸ ਨੂੰ ਖਾਣੇ ਤੋਂ ਬਾਅਦ ਸ਼ਹਿਦ ਨਾਲ ਚੱਟ ਕੇ ਜਾਂ ਗਰਮ ਪਾਣੀ ਨਾਲ ਪੀਓ।

ਨਿੰਬੂ ਅਤੇ ਅਦਰਕ : ਨਿੰਬੂ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਤੰਦਰੁਸਤ ਹੋਣ ਦੇ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਅਦਰਕ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਵਧਾਉਣ ਦੇ ਨਾਲ ਪਾਚਨ ਕਿਰਿਆ ਨੂੰ ਸੁਧਾਰਨ ‘ਚ ਸਹਾਇਤਾ ਕਰਦਾ ਹੈ। ਦੋਵਾਂ ਨੂੰ ਇਕੱਠੇ ਖਾਣ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦੀ ਹੈ।

ਇਸ ਤਰ੍ਹਾਂ ਕਰੋ ਸੇਵਨ : ਇਸ ਦੇ ਲਈ ਇੱਕ ਕੌਲੀ ‘ਚ 1 ਛੋਟਾ ਚੱਮਚ ਨਿੰਬੂ ਦਾ ਰਸ, ਇੱਕ ਚੁਟਕੀਭਰ ਹਿੰਗ ਅਤੇ ਕਾਲੇ ਨਮਕ ਨੂੰ ਸਵਾਦ ਅਨੁਸਾਰ ਮਿਲਾਓ। ਹੁਣ 1 ਇੰਚ ਅਦਰਕ ਦੇ ਟੁਕੜੇ ਨੂੰ ਇਸ ਮਿਸ਼ਰਣ ‘ਚ ਡੁਬੋ ਕੇ ਖਾਣੇ ਤੋਂ ਬਾਅਦ ਖਾਓ। ਇਹ ਭੋਜਨ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰੇਗਾ। ਤੁਸੀਂ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ। ਅਜਿਹੇ ‘ਚ ਗੈਸ, ਬਦਹਜ਼ਮੀ ਆਦਿ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨਾਲ ਹੀ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰੇਗਾ।

Facebook Comments

Trending