ਲੁਧਿਆਣਾ : ਨਗਰ ਨਿਗਮ ਨੇ ਰਿਹਾਇਸ਼ੀ ਇਲਾਕਿਆਂ ‘ਚ ਨਾਜਾਇਜ਼ ਤੌਰ ‘ਤੇ ਬਣਾਏ ਜਾ ਰਹੇ ਲੇਬਰ ਕੁਆਰਟਰਾਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਤਹਿਤ ਜ਼ੋਨ ਡੀ ਖੇਤਰ ਵਿੱਚ ਲਗਾਤਾਰ ਦੂਜੇ ਦਿਨ ਵੀ ਕਾਰਵਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਟੀ.ਪੀ ਮੋਹਨ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪੰਜਾਬ ਮਾਤਾ ਨਗਰ ਦੇ ਰਿਹਾਇਸ਼ੀ ਖੇਤਰ ਵਿੱਚ ਬਣ ਰਹੇ ਲੇਬਰ ਕੁਆਰਟਰਾਂ ਨੂੰ ਢਾਹ ਦਿੱਤਾ ਗਿਆ। ਇਸੇ ਤਰ੍ਹਾਂ ਦੀ ਸ਼ਿਕਾਇਤ ਬਡੇਵਾਲ ਰੋਡ ਨਾਲ ਲੱਗਦੇ ਭਾਈ ਦਇਆ ਸਿੰਘ ਨਗਰ ਦੇ ਲੋਕਾਂ ਨੇ ਕੀਤੀ ਹੈ। ਇਸ ’ਤੇ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਲੈ ਕੇ ਜ਼ਮੀਨੀ ਪੱਧਰ ’ਤੇ ਹੀ ਨਾਜਾਇਜ਼ ਤੌਰ ’ਤੇ ਬਣਾਏ ਜਾ ਰਹੇ ਲੇਬਰ ਕੁਆਰਟਰਾਂ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ।