Connect with us

ਪੰਜਾਬੀ

ਹਲਕਾ ਦੱਖਣੀ ਦੇ ਸਰਵਪੱਖੀ ਵਿਕਾਸ ਲਈ ਕਾਂਗਰਸੀ ਵਿਧਾਇਕ ਬਣਾਉਣਾ ਜ਼ਰੂਰੀ-ਚੀਮਾ

Published

on

For the overall development of the constituency South, it is necessary to make a Congress MLA-Cheema

ਲੁਧਿਆਣਾ :  ਪੰਜਾਬ ਪ੍ਰਦੇਸ਼ ਕਾਂਗਰਸ ਇਕਨਾਮਿਕ ਐਂਡ ਪੋਲੀਟੀਕਲ ਪਲਾਨਿੰਗ ਵਿਭਾਗ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਹਲਕਾ ਦੱਖਣੀ ਤੋਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿਤਾਬ ਸਿੰਘ ਬੰਟੀ ਦੀ ਅਗਵਾਈ ਹੇਠ ਵਾਰਡ 33 ਵਿਚ ਪੈਂਦੇ ਸੁਖਦੇਵ ਨਗਰ ਵਿਖੇ ਹੋਈ ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਪੁੱਜਣ ‘ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਵਿਚ ਸਹੀ ਮਾਇਨੇ ‘ਚ ਲੋਕਾਂ ਦੀ ਸਰਕਾਰ ਬਣੀ ਹੈ।

ਉਨ੍ਹਾਂ ਕਿਹਾ ਕਿ ਹਲਕਾ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਹੈ, ਜਿਸ ਦਾ ਕਾਰਨ ਇਥੋਂ ਦੇ ਵਿਧਾਇਕ ਆਪਣੇ ਹਲਕੇ ਵੱਲ ਧਿਆਨ ਦੇਣ ਦੀ ਥਾਂ ਆਪਣੀ ਫੋਕੀ ਸ਼ੋਹਰਤ ਲਈ ਦੂਜੇ ਹਲਕਿਆਂ ਵਿਚ ਤੁਰੇ ਫਿਰਦੇ ਹਨ ਅਤੇ ਬੈਂਸ ਭਰਾਵਾਂ ਕੋਲ ਸਿਰਫ ‘ਗੱਲਾਂ ਦਾ ਕੜਾਹ’ ਹੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਜੇਕਰ ਤੁਸੀ ਆਪਣੇ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣਾ ਚਾਹੁੰਦੇ ਹੋ ਤਾਂ ਇਥੋਂ ਕਾਗਰਸੀ ਉਮੀਦਵਾਰ ਜਿਤਾਉਣਾ ਅਤਿ ਜਰੂਰੀ ਹੈ।

ਇਸ ਮੌਕੇ ਮਹਿਤਾਬ ਸਿੰਘ ਬੰਟੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਈਸ਼ਵਰਜੋਤ ਸਿੰਘ ਚੀਮਾ ਨੂੰ ਇਸ ਹਲਕੇ ਦੀ ਕਮਾਂਡ ਸੌਂਪ ਕੇ ਤਰੱਕੀ ਦੇ ਰਾਹ ‘ਤੇ ਤੋਰਿਆ ਹੈ। ਇਸ ਮੌਕੇ ਇਕਾਲਾ ਨਿਵਾਸੀਆਂ ਨੇ ਸ. ਚੀਮਾ ਨੂੰ ਸਨਮਾਨਿਤ ਵੀ ਕੀਤਾ।

Facebook Comments

Trending