Connect with us

ਪੰਜਾਬ ਨਿਊਜ਼

ਪੀਏਯੂ  ਵਿਚ ਭੋਜਨ ਉਦਯੋਗ ਅਤੇ ਕਰਾਫਟ ਮੇਲਾ 11 ਅਕਤੂਬਰ ਨੂੰ 

Published

on

Food Industry and Craft Fair at PAU on 11th October

ਲੁਧਿਆਣਾ : ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ 11 ਅਕਤੂਬਰ, 2022 ਨੂੰ ਭੋਜਨ ਉਦਯੋਗ ਅਤੇ ਕਰਾਫਟ ਮੇਲਾ ਲਗਾਇਆ ਜਾ ਰਿਹਾ ਹੈ। ਇਸ ਵਿੱਚ ਯੂਨੀਵਰਸਿਟੀ ਦੇ ਭੋਜਨ ਪ੍ਰੋਸੈਸਿੰਗਪੋਸ਼ਣਲਿਬਾਸਮਧੂ ਮੱਖੀ ਪਾਲਣ ਅਤੇ ਖੁੰਬ ਉਤਪਾਦਨ ਆਦਿ ਤੋਂ ਇਲਾਵਾ ਸ੍ਕਿੱਲ ਡਿਵੈਲਪਮੈਂਟ ਨਾਲ ਸਬੰਧਤ ਪ੍ਰਮੁੱਖ ਵਿਭਾਗ ਸ਼ਾਮਲ ਹੋਣਗੇ। ਇਹ ਮੇਲਾ ਮੂਲ ਰੂਪ ਵਿਚ ਸਾਲ 2014 ਵਿੱਚ ਸ਼ੁਰੂ ਹੋਇਆ ਸੀ ਅਤੇ ਮੁੱਖ ਤੌਰ ਤੇ ਉਦਯੋਗਅਕਾਦਮਿਕਖੋਜਕੱਚੇ ਮਾਲ ਉਤਪਾਦਕਾਂ ਅਤੇ ਖਪਤਕਾਰਾਂ ਵਿਚਕਾਰ ਸਹਿਯੋਗ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾਾਂਦਾ ਹੈ

ਮੇਲੇ ਦਾ ਉਦੇਸ਼ ਭੋਜਨ ਉਦਯੋਗਅਕਾਦਮਿਕਖੋਜ ਸੰਸਥਾਵਾਂਸਵੈ-ਸਹਾਇਤਾ ਸਮੂਹਾਂਕਿਸਾਨ ਉਤਪਾਦਕ ਸੰਗਠਨਾਂਨੌਜਵਾਨ ਉੱਦਮੀਆਂ ਅਤੇ ਐਗਰੋ-ਪ੍ਰੋਸੈਸਿੰਗ ਦੇ ਖੇਤਰ ਵਿੱਚ ਕੰਮ ਕਰ ਰਹੇ ਉੱੱੱੱਦਮੀਆਂ ਵਿਚਕਾਰ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ।  ਇਹ ਮੇਲਾ ਖਾਸ ਤੌਰ ਤੇ ਪੇਂਡੂ ਖੇਤਰਾਂ ਦੇ ਉਭਰਦੇ ਉੱਦਮੀਆਂ ਨੂੰ ਉਨ੍ਹਾਂ ਦੇ ਪ੍ਰੋਸੈਸ ਕੀਤੇ ਉਤਪਾਦਾਂ ਨੂੰ ਦਿਖਾਉਣਫੂਡ ਪ੍ਰੋਸੈਸਿੰਗ ਦੇ ਖੇਤਰਾਂ ਵਿੱਚ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਸੰਪਰਕ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨ ਦਾ ਮਕਸਦ ਵੀ ਹੈ।

ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀਏਯੂ ਇਸ ਮੇਲੇ ਰਾਹੀਂ ਭੋਜਨ ਉਤਪਾਦਕਪ੍ਰੋਸੈਸਰ ਅਤੇ ਖਰੀਦਦਾਰ/ਖਪਤਕਾਰ ਵਿਚਕਾਰ ਸਿੱਧੇ ਸੰਪਰਕ ਮੰਚ ਮੁਹਈਆ ਕਰਵਾ ਰਿਹਾ ਹੈ।  ਵੱਡੀ ਗਿਣਤੀ ਵਿੱਚ ਸਵੈ-ਸਹਾਇਤਾ ਸਮੂਹਾਂਛੋਟੇ ਉੱਦਮੀਆਂ ਅਤੇ ਹੋਰ ਹਿੱਸੇਦਾਰਾਂ ਵਲੋਂ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਲਈ ਪ੍ਰਦਰਸ਼ਨੀਆਂ ਦਾ ਹਿੱਸਾ ਬਣਨ ਦੀ ਉਮੀਦ ਹੈ।  ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਚੋਂ ਭਾਰੀ ਗਿਣਤੀ ਵਿੱਚ ਲੋਕਾਂ ਦੇ ਇਸ ਮੇਲੇ ਵਿਚ ਪੁੱਜਣ ਦੀ ਸੰਭਾਵਨਾ ਹੈ।

Facebook Comments

Trending