ਲੁਧਿਆਣਾ : ਫੋਕਲ ਪੁਆਇੰਟ ਦੇ ਫੇਜ਼ 5 ‘ਚ ਸੀਵਰੇਜ ਸਿਸਟਮ ਫੇਲ੍ਹ ਹੋਣ ਕਰਕੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਹਨ। ਗੰਦਾ ਤੇ ਬਦਬੂਦਾਰ ਪਾਣੀ ਸੜਕਾਂ ‘ਤੇ ਫੈਲ ਕੇ ਫੈਕਟਰੀਆਂ ‘ਚ ਵੜਿਆ ਰਹਿੰਦਾ ਹੈ। ਕਾਰਖਾਨਿਆਂ ‘ਚ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ। ਸਮਾਰਟ ਸਿਟੀ ਬਣਾਉਣ ਦੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਹਰ ਫਰੰਟ ‘ਤੇ ਫੇਲ ਨਜ਼ਰ ਆ ਰਿਹਾ ਹੈ।
ਉਦਯੋਗਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਜਿਆਦਾਤਰ ਕਾਰੀਗਰ ਬੀਮਾਰ ਪਏ ਨੇ ਤੇ ਬਾਕੀ ਦੇ ਵੀ ਡਰਦੇ ਮਾਰੇ ਕੰਮ ‘ਤੇ ਨਹੀਂ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਵਕਤ ਤੋਂ ਇਸ ਗਲੀ ‘ਚ ਸੀਵਰੇਜ ਸਿਸਟਮ ਜਾਮ ਪਿਆ ਹੈ ਤੇ ਨਗਰ ਨਿਗਮ ਅਧਿਕਾਰੀ ਹੱਥ ਪੱਲਾ ਮਾਰ ਕੇ ਆਪਣੀ ਦਿਹਾੜੀ ਪਾ ਕੇ ਚਲੇ ਜਾਂਦੇ ਹਨ, ਪਰ ਜਾਮ ਨਹੀਂ ਖੁੱਲ੍ਹ ਰਿਹਾ।
ਉਨ੍ਹਾਂ ਕਿਹਾ ਕਿ ਇਕ ਤਰਫ ਤਾਂ ਪ੍ਰਸ਼ਾਸਨ ਵਿਕਾਸ ਕਰਨ ਦੇ ਵੱਡੇ ਦਾਅਵੇ ਕਰਦਾ ਹੈ, ਮਗਰ ਜ਼ਮੀਨੀ ਪੱਧਰ ‘ਤੇ ਹਾਲਾਤ ਬਦ ਤੋਂ ਬਦਤਰ ਬਣੇ ਪਏ ਹਨ। ਉਨ੍ਹਾਂ ਪ੍ਰਸ਼ਾਸਨਿਕ ਤੇ ਸਰਕਾਰੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਇਲਾਕੇ ਦੀ ਵਿਵਸਥਾ ‘ਚ ਜਲਦ ਤੋਂ ਜਲਦ ਸੁਧਾਰ ਲਿਆਂਦਾ ਜਾਵੇ, ਨਹੀਂ ਤਾਂ ਜਦੋਂ ਕੋਈ ਭਿਆਨਕ ਬੀਮਾਰੀ ਦਸਤਕ ਦੇ ਦੇਵੇਗੀ।