Connect with us

ਪੰਜਾਬੀ

ਅੰਦਰੂਨੀ ਇਲਾਕਿਆਂ ‘ਚ ਉਤਰਨਗੀਆਂ ਫਲਾਇੰਗ ਸਕੁਆਇਡ ਟੀਮਾਂ

Published

on

Today 25 candidates filed nominations in 8 different assembly constituencies of the district

ਲੁਧਿਆਣਾ :   ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤੇ ਦੇ ਉਲੰਘਣ ਨੂੰ ਲੈ ਕੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਗਿਆ ਹੈ। ਇਸ ਦੇ ਤਹਿਤ ਫਲਾਇੰਗ ਸਕੁਆਇਡ ਟੀਮਾਂ ਅੰਦਰੂਨੀ ਇਲਾਕਿਆਂ ‘ਚ ਉਤਰਨਗੀਆਂ। ਇਸ ਸਬੰਧੀ ਨਿਰਦੇਸ਼ ਹਲਕਾ ਪੂਰਬੀ ਦੇ ਰਿਟਰਨਿੰਗ ਅਫ਼ਸਰ ਅੰਕੁਰ ਮਹਿੰਦਰੂ ਵੱਲੋਂ ਸਟਾਫ਼ ਨੂੰ ਜਾਰੀ ਕੀਤੇ ਗਏ ਹਨ।

ਇਸ ਦੇ ਮੁਤਾਬਕ ਰੋਕ ਦੇ ਬਾਵਜੂਦ ਰੋਡ ਸ਼ੋਅ ਕੱਢਣ ਜਾਂ ਜਨਤਕ ਰੈਲੀ ਕਰਨ ਨੂੰ ਲੈ ਕੇ ਨਜ਼ਰ ਰੱਖੀ ਜਾਵੇਗੀ। ਜਿੱਥੇ ਤੱਕ ਲੋਕਾਂ ਦੀ ਤੈਅ ਗਿਣਤੀ ਦੇ ਨਾਲ ਡੋਰ-ਟੂ-ਡੋਰ ਪ੍ਰਚਾਰ ਜਾਂ ਮੀਟਿੰਗ ਕਰਨ ਦਾ ਸਵਾਲ ਹੈ, ਉਸ ਦੀ ਮਨਜ਼ੂਰੀ ਚੈੱਕ ਕੀਤੀ ਜਾਵੇਗੀ ਅਤੇ ਇਸ ਦੌਰਾਨ ਕੀਤਾ ਜਾਣ ਵਾਲਾ ਖ਼ਰਚਾ ਉਮੀਦਵਾਰਾਂ ਦੇ ਅਕਾਊਂਟ ਨਾਲ ਜੁੜੇਗਾ।

ਇਸ ਤੋਂ ਇਲਾਵਾ ਬਿਨਾਂ ਮਨਜ਼ੂਰੀ ਦੇ ਤੈਅ ਗਿਣਤੀ ਤੋਂ ਜ਼ਿਆਦਾ ਲੋਕਾਂ ਦੇ ਨਾਲ ਜਾਂ ਰੋਕ ਵਾਲੀਆਂ ਚੁਣਾਵੀ ਗਤੀਵਿਧੀਆਂ ਦੀ ਸ਼ਿਕਾਇਤ ਮਿਲਣ ‘ਤੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਸਬੂਤ ਜੁਟਾਉਣ ਲਈ ਵੀਡੀਓ ਸਰਵਿਲਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਚੋਣ ਕਮਿਸ਼ਨ ਵੱਲੋਂ ਪਾਰਟੀਆਂ ਜਾਂ ਉਮੀਦਵਾਰਾਂ ਵੱਲੋਂ ਸ਼ਰਾਬ ਜਾਂ ਰਾਸ਼ਨ ਵੰਡਣ ‘ਤੇ ਰੋਕ ਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਗੋਦਾਮਾਂ ਦੀ ਚੈਕਿੰਗ ਹੋਵੇਗੀ। ਇਸ ਕੰਮ ਦੀ ਜ਼ਿੰਮੇਵਾਰੀ ਪੁਲਸ ਦੇ ਨਾਲ ਐਕਸਾਈਜ਼ ਵਿਭਾਗ ਨੂੰ ਦਿੱਤੀ ਗਈ ਹੈ।

Facebook Comments

Trending