ਦੁਰਘਟਨਾਵਾਂ
ਵੈਗਨਾਰ ਕਾਰ ਨੂੰ ਲੱਗੀ ਅੱਗ, ਪਰਿਵਾਰ ਦੇ ਪੰਜ ਜੀਅ ਵਾਲ਼-ਵਾਲ਼ ਬਚੇ
Published
3 years agoon

ਲੁਧਿਆਣਾ : ਵੈਗਨਾਰ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਸੜ ਗਈ। ਇਸ ਭਿਆਨਕ ਹਾਦਸੇ ਦੌਰਾਨ ਕਾਰ ਵਿਚ ਸਵਾਰ ਇਕ ਪਰਿਵਾਰ ਦੇ ਪੰਜ ਜੀਅ ਵਾਲ-ਵਾਲ ਬਚੇ। ਮੌਕੇ ‘ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਸੀ ਕਿ ਪੂਰੇ ਪਰਿਵਾਰ ਨੂੰ ਰੱਬ ਨੇ ਖੁਦ ਹੱਥ ਦੇ ਕੇ ਬਚਾਇਆ ਹੈ। ਜਾਣਕਾਰੀ ਮਿਲਣ ਦੇ 25 ਮਿੰਟ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਰੋਡ ‘ਤੇ ਰਹਿਣ ਵਾਲਾ ਪਰਿਵਾਰ ਹੈਬੋਵਾਲ ਇਲਾਕੇ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਕਾਰ ਵਿਚ ਬੈਠ ਕੇ ਵਾਪਸ ਚੱਲ ਪਏ। ਇਸੇ ਦੌਰਾਨ ਅਚਾਨਕ ਹੀਟਰ ਚੋਂ ਧੂੰਆਂ ਨਿਕਲਣ ਲੱਗ ਪਿਆ। ਇਸ ਤੋਂ ਪਹਿਲੋਂ ਕਿ ਉਹ ਕੁਝ ਕਰ ਪਾਉਂਦੇ ਅਚਾਨਕ ਕਾਰ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਕਾਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਦੇ ਦੌਰਾਨ ਪਰਿਵਾਰ ਦੇ ਪੰਜ ਜੀਅ ਵਾਲ ਵਾਲ ਬਚ ਗਏ
25 ਮਿੰਟ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਫਾਇਰ ਟੈਂਡਰ ਹੰਬੜਾਂ ਰੋਡ ਤੋਂ ਆਉਂਦਾ ਤਾਂ ਹਾਦਸੇ ਵਾਲੀ ਥਾਂ ‘ਤੇ ਪੰਜ ਮਿੰਟ ਵਿਚ ਪਹੁੰਚ ਸਕਦਾ ਸੀ ਪਰ ਇਸ ਮਾਮਲੇ ਵਿਚ ਫਾਇਰ ਟੈਂਡਰ ਰੇਲਵੇ ਸਟੇਸ਼ਨ ਦੇ ਨੇੜੇ ਸੈਂਟਰਲ ਫਾਇਰ ਸਟੇਸ਼ਨ ਤੋਂ ਆਇਆ ਕਿਉਂਕਿ ਹੰਬੜਾ ਰੋਡ ਵਾਲੇ ਟੈਂਡਰ ਵੀਆਈਪੀ ਡਿਊਟੀ ‘ਤੇ ਰੁੱਝੇ ਹੋਏ ਸਨ।
You may like
-
ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਮੌਕੇ ‘ਤੇ
-
ਫੈਕਟਰੀ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
-
ਢਾਬੇ ‘ਚ ਅੱਗ ਲੱਗਣ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ , ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
-
ਬੀਸੀਐਮ ਆਰੀਅਨਜ਼ ਨੇ ਫਾਇਰ ਸਟੇਸ਼ਨ ਦਾ ਕੀਤਾ ਦੌਰਾ
-
ਖੰਨਾ ‘ਚ IELTS ਇੰਸਟੀਚਿਊਟ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਅੱਗ ‘ਤੇ ਪਾਇਆ ਕਾਬੂ
-
ਦੋਰਾਹਾ ‘ਚ ਚੱਲਦੀ BMW ਕਾਰ ਨੂੰ ਲੱਗੀ ਅੱ/ਗ, ਫਾਇਰ ਬ੍ਰਿਗੇਡ ਨੇ ਅੱ/ਗ ‘ਤੇ ਪਾਇਆ ਕਾਬੂ