Connect with us

ਪੰਜਾਬੀ

ਪੀ ਏ ਯੂ ਵਿਚ ਭੋਜਨ ਸਪਲਾਈ ਲੜੀ ‘ਤੇ ਕਰਵਾਈ ਗਈ ਪੰਜਵੀਂ ਵਰਕਸ਼ਾਪ

Published

on

Fifth Workshop on Food Supply Chain conducted at PAU

ਲੁਧਿਆਣਾ : ਪੀ ਏ ਯੂ ਵਿਚ 2021 ਅਤੇ 2022 ਵਿੱਚ ਆਯੋਜਿਤ ਦੋ ਸਫਲ ਵਰਚੁਅਲ ਵਰਕਸ਼ਾਪਾਂ ਦੇ ਨਾਲ-ਨਾਲ 2019 ਅਤੇ 2020 ਵਿੱਚ ਆਯੋਜਿਤ ਦੋ ਹਕੀਕੀ ਵਰਕਸ਼ਾਪਾਂ ਤੋਂ ਬਾਅਦ ਪੰਜਵੀਂ ਇੱਕ ਰੋਜ਼ਾ ਵਰਕਸ਼ਾਪ ਬੀਤੇ ਦਿਨੀਂ ਕਰਵਾਈ ਗਈ । ਇਸ ਵਰਕਸ਼ਾਪ ਨੂੰ ਆਸਟ੍ਰੇਲੀਆ ਵਿੱਚ ਮੋਨਾਸ਼ ਯੂਨੀਵਰਸਿਟੀ, ਯੂਕੇ ਵਿੱਚ ਲਿੰਕਨ ਯੂਨੀਵਰਸਿਟੀ, ਪੀਏਯੂ ਅਤੇ ਭਾਰਤ ਵਿੱਚ ਕਈ ਹੋਰ ਸੰਸਥਾਵਾਂ ਤੋਂ ਸਮਰਥਨ ਪ੍ਰਾਪਤ ਸੀ।

ਇਸ ਵਰਕਸ਼ਾਪ ਨੇ ਉੱਤਰੀ ਭਾਰਤ ਦੇ ਸਿਰੇ ਤੋਂ ਸਿਰੇ ਤਕ ਭੋਜਨ ਸਪਲਾਈ ਲੜੀਆਂ ਦੇ ਮੁੱਖ ਭਾਗੀਦਾਰਾਂ ਦੇ ਨਾਲ-ਨਾਲ ਆਸਟਰੇਲੀਆ ਅਤੇ ਯੂਕੇ ਦੇ ਪ੍ਰਮੁੱਖ ਭਾਈਵਾਲਾਂ ਨੂੰ ਵੀ ਸ਼ਾਮਲ ਕੀਤਾ। ਇਸ ਸਮਾਗਮ ਲਈ ਪ੍ਰੋਫੈਸਰ ਅਮਰੀਕ ਸੋਹਲ, ਮੋਨਾਸ਼ ਬਿਜ਼ਨਸ ਸਕੂਲ, ਮੋਨਾਸ਼ ਯੂਨੀਵਰਸਿਟੀ, ਆਸਟ੍ਰੇਲੀਆ ਅਤੇ ਮੋਨਾਸ਼ ਯੂਨੀਵਰਸਿਟੀ ਤੋਂ ਡਾ ਗਲੇਨ ਕ੍ਰੋਏ ਐਸੋਸੀਏਟ ਪ੍ਰੋਫੈਸਰ ਮੌਜੂਦ ਸਨ। ਵਰਕਸ਼ਾਪ ਵਿੱਚ ਲਗਭਗ ਸੱਠ ਡੈਲੀਗੇਟਾਂ ਨੇ ਹਿੱਸਾ ਲਿਆ ਜਿਸ ਵਿੱਚ ਫੂਡਸਕੈਨ ਦੇ ਸੰਸਥਾਪਕ ਮੈਂਬਰ ਸ ਜੰਗ ਬਹਾਦਰ ਸੰਘਾ ਸ਼ਾਮਲ ਸਨ।

ਵਰਕਸ਼ਾਪ ਦੇ ਮੁੱਖ ਮਹਿਮਾਨ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ.ਜੀ ਐਸ ਬੁੱਟਰ ਨੇ ਕਿਸਾਨ ਭਾਈਚਾਰੇ ਦੇ ਲਾਭ ਲਈ ਪਾਰਦਰਸ਼ੀ ਸਪਲਾਈ ਲੜੀ ਦੀ ਭੂਮਿਕਾ ਅਤੇ ਲੋੜ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਸਾਡੇ ਕਿਸਾਨ ਸੁਧਰੀਆਂ ਖੇਤੀ ਉਤਪਾਦਨ ਤਕਨੀਕਾਂ ਨੂੰ ਅਪਣਾਉਣ ਲਈ ਵਧੇਰੇ ਕੇਂਦ੍ਰਿਤ ਹਨ ਪੇਂਡੂ ਭੋਜਨ ਸਪਲਾਈ ਲੜੀ ਲਗਭਗ ਮੌਜੂਦ ਨਹੀਂ ਹੈ। ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਛੋਟੀਆਂ ਸਪਲਾਈ ਲੜੀਆਂ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

Facebook Comments

Trending