Connect with us

ਖੇਤੀਬਾੜੀ

ਪੀ.ਏ.ਯੂ ਵਲੋਂ ਸਿੱਧੀ ਬਿਜਾਈ ਸੰਬੰਧੀ ਕਰਵਾਇਆ ਖੇਤ ਦਿਵਸ

Published

on

Field day organized by PAU related to direct sowing

ਲੁਧਿਆਣਾ :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂੰਦੜੀ ਅਤੇ ਡੇਹਲੋਂ ਬਲਾਕ ਦੇ ਪਿੰਡ ਸਿਆੜ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤ ਦਿਵਸਾਂ ਦਾ ਆਯੋਜਨ ਕੀਤਾ ਗਿਆ। ਵਿਭਾਗ ਵੱਲੋਂ ਕਿਸਾਨ ਸੂਚਨਾ ਕੇਂਦਰ, ਭੂੰਦੜੀ ਅਤੇ ਰਾਊਵਾਲ, ਬਲਾਕ ਸਿੱਧਵਾਂ ਬੇਟ ਅਧੀਨ 8 ਏਕੜ ਵਿੱਚ ਗੋਦ ਲਏ ਗਏ ਪਿੰਡਾਂ ਵਿੱਚ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ । ਇਹ ਗਤੀਵਿਧੀਆਂ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ।

ਇਸ ਦੌਰਾਨ ਕਿਸਾਨਾਂ ਨੂੰ ਪੌਸ਼ਟਿਕ ਬਗੀਚੀ ਅਤੇ ਗਰਮੀਆਂ ਦੀ ਮੂੰਗੀ ਆਦਿ ਬਾਰੇ ਜਾਣਕਾਰੀ ਦਿੱਤੀ ਗਈ । ਖੇਤੀ ਵਿਗਿਆਨੀਆਂ ਡਾ. ਮਨਪ੍ਰੀਤ ਸਿੰਘ ਅਤੇ ਡਾ. ਅਮਿਤ ਕੌਲ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੇ ਵੱਖ-ਵੱਖ ਕੀੜੇ-ਮਕੌੜਿਆਂ, ਨਦੀਨਾਂ ਦੇ ਪ੍ਰਬੰਧਨ ਅਤੇ ਪਰਾਲੀ ਦੀ ਸੰਭਾਲ ਕਰਨ ਵਾਲੀ ਮਸ਼ੀਨਰੀ ਬਾਰੇ ਜਾਣੂ ਕਰਵਾਇਆ। ਇਸ ਮੌਕੇ ਵਿਭਾਗ ਦੇ ਮਾਹਿਰਾਂ ਡਾ. ਮਨਮੀਤ ਕੌਰ, ਡਾ. ਲੋਪਾਮੁਦਰਾ, ਡਾ. ਪੰਕਜ ਕੁਮਾਰ ਅਤੇ ਡਾ. ਲਵਲੀਸ਼ ਗਰਗ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ।

Facebook Comments

Trending