ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਦਾ ਇੱਕ ਵਫਦ ਸ.ਗੁਰਮੀਤ ਸਿੰਘ ਕੁਲਾਰ ਪ੍ਰਧਾਨ ਅਤੇ ਸ੍ਰ. ਰਾਜੀਵ ਜੈਨ ਜਨਰਲ ਸਕੱਤਰ ਫੀਕੋ ਨੇ ਸ਼੍ਰੀ ਵਿਜੇ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਮੁਲਾਕਾਤ ਕੀਤੀ ਅਤੇ ਉਦਯੋਗਿਕ ਮੁੱਦਿਆਂ ‘ਤੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਕੁਲਾਰ ਨੇ ਕਿਹਾ ਕਿ ਭਾਰਤ ਦੇ ਕੁੱਲ ਸਾਈਕਲ ਅਤੇ ਸਿਲਾਈ ਮਸ਼ੀਨ ਉਦਯੋਗ ਦਾ 75% ਤੋਂ ਵੱਧ, ਲੁਧਿਆਣਾ ਤੋਂ ਸੰਚਾਲਿਤ ਹੈ।
ਕੁਲਾਰ ਨੇ ਦੱਸਿਆ ਕਿ 90% ਮਿਕਸਡ ਲੈਂਡ ਯੂਸ ਵਾਲੇ ਖੇਤਰਾਂ ਤੋਂ ਸੰਚਾਲਿਤ ਹਨ ਅਤੇ ਐੱਮ.ਐਸ.ਐੱਮ.ਈ. ਅਧੀਨ ਰਜਿਸਟਰਡ ਹਨ ਅਤੇ ਪਿਛਲੇ 60-70 ਸਾਲਾਂ ਤੋਂ ਕੰਮ ਕਰ ਰਹੇ ਹਨ, ਇਹ ਛੋਟੇ ਇਕਾਈਆਂ ਵੱਡੀਆਂ ਇਕਾਈਆਂ ਨੂੰ ਲਾਜ਼ਮੀ ਉਤਪਾਦਾਂ ਦੇ ਸਪਲਾਇਰ ਹਨ। ਮਿਕਸਡ ਲੈਂਡ ਯੂਸ ਖੇਤਰ ਤੋਂ ਉਦਯੋਗ ਨੂੰ ਤਬਦੀਲ ਕਰਨ ਦੀ ਆਖਰੀ ਮਿਤੀ 18 ਸਤੰਬਰ 2023 ਹੈ। ਵਫ਼ਦ ਨੇ ਲੁਧਿਆਣਾ ਦੇ ਕੁਸ਼ਲ ਵਿਕਾਸ ਲਈ, ਇਹਨਾਂ ਉਦਯੋਗਿਕ ਇਕਾਈਆਂ ਨੂੰ ਮਿਸ਼ਰਤ ਭੂਮੀ ਵਰਤੋਂ ਵਾਲੇ ਖੇਤਰਾਂ ਤੋਂ ਚਲਾਉਣ ਦੀ ਮੰਗ ਕੀਤੀ।