ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਨੇ ਲੁਧਿਆਣਾ ਵਿਖੇ ਕਰਜ਼ਾ ਮੁਕਤ ਰਹੋ ਅਤੇ ਪੈਸਿਵ ਇਨਕਮ ਬਣਾਓ ‘ਤੇ ਇੱਕ ਸੈਸ਼ਨ ਦਾ ਆਯੋਜਨ ਕੀਤਾ। ਆਈਵੈਂਚਰਜ਼ ਕੈਪੀਟਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਿਰਮਲ ਬਾਂਸਲ ਇਸ ਮੌਕੇ ਮੁੱਖ ਬੁਲਾਰੇ ਸਨ। ਸ਼੍ਰੀ ਬਾਂਸਲ ਨੇ ਕਰਜ਼ੇ ਤੋਂ ਮੁਕਤ ਰਹਿਣ ਦੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ 25 ਸਾਲਾਂ ਦਾ ਕਰਜ਼ਾ ਸਿਰਫ਼ 10 ਸਾਲਾਂ ਵਿੱਚ ਅਦਾ ਕਰਨ ਦਾ ਇੱਕ ਫਾਰਮੂਲਾ ਸਾਂਝਾ ਕੀਤਾ ਜੋ ਕਿ ਨਿਰਧਾਰਤ ਮਿਤੀ ਤੋਂ 15 ਸਾਲ ਪਹਿਲਾਂ ਹੀ ਕਰਜਾ ਮੁਕਤ ਕਰ ਦਵੇਗਾ ।
ਓਹਨਾ ਅੱਗੇ ਬਹੁਤ ਸਾਰੇ ਕੇਸ ਸਟੱਡੀਆਂ ਸਾਂਝੀਆਂ ਕੀਤੀਆਂ ਕਿ ਕਿਵੇਂ ਸਹੀ ਨਿਵੇਸ਼ ਕਰਨਾ ਤੁਹਾਨੂੰ ਅਮੀਰ ਬਣਾਉਂਦਾ ਹੈ ਅਤੇ ਕਿਹਾ ਕਿ ਸਾਨੂੰ ਆਪਣੇ ਆਪ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਜੋ ਬਜ਼ੁਰਗ ਹੋਣ ਤੇ ਅਸੀਂ ਖੁਦ ਆਪਣੇ ਲਈ ਨਿਵੇਸ਼ ਕਰਨ ਲਈ ਆਪਣਾ ਹੀ ਧੰਨਵਾਦ ਕਰ ਸਕੀਏ । ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ ਨੇ ਕਿਹਾ ਕਿ ਇਕੁਇਟੀ ਅਤੇ ਸ਼ੇਅਰਾਂ ਵਿੱਚ ਨਿਵੇਸ਼ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਡੇ ਐਮਐੱਸਐਮਈ ਚੰਗੀ ਤਰ੍ਹਾਂ ਜਾਣੂ ਨਹੀਂ ਹਨ। ਉਨ੍ਹਾਂ ਸ਼੍ਰੀ ਨਿਰਮਲ ਬਾਂਸਲ ਨੂੰ ਵਧਾਈ ਦਿੱਤੀ ਕੇ ਓਹਨਾ ਨੇ ਅਜਿਹੇ ਵਿਸ਼ੇ ਨੂੰ ਇੰਨੇ ਆਸਾਨ ਤਰੀਕੇ ਨਾਲ ਸਰੋਤਿਆਂ ਨੂੰ ਸਮਝਾਉਣ ਲਈ ਕਿ ਨਿਵੇਸ਼ ਅਸਲ ਵਿੱਚ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਵਿੱਚ ਸਫਲ ਰਹੇ ।