Connect with us

ਖੇਤੀਬਾੜੀ

 ਕਿਸਾਨ ਖੇਤਾਂ ਵਿੱਚ ਬੇਲੋੜੀਆਂ ਜਹਿਰਾਂ ਵਰਤੋਂ ਤੋਂ ਕਰਨ ਗੁਰੇਜ

Published

on

Farmers refrain from using unnecessary poisons in their fields

ਲੁਧਿਆਣਾ :  ਲੁਧਿਆਣਾ ਜ਼ਿਲ੍ਹੇ ਦਾ ਕੁੱਲ ਵਾਹੀ ਯੋਗ ਰਕਬਾ ਲਗਭਗ 3 ਲੱਖ ਹੈਕਟਰ ਹੈ। ਸਾਲ 2021-22 ਦੌਰਾਨ ਹਾੜੀ ਦੀਆਂ ਫਸਲਾਂ ਵਿੱਚ 2,50,000 ਹੈਕਟਰ ਰਕਬਾ ਕਣਕ ਹੇਠ ਅਤੇ 1500 ਹੈਕਟਰ ਰਕਬਾ ਸਰ੍ਹੋਂ ਹੇਠ ਹੈ । ਜੋ ਪਿਛਲੇ ਸਾਲ ਕ੍ਰਮਵਾਰ 2,49,800 ਅਤੇ 1300 ਹੈਕਟਰ ਸੀ। ਇਸ ਸਾਲ ਮੀਂਹ ਦੀ ਆਮਦ ਵੱਧਣ ਨਾਲ ਕਣਕ ਅਤੇ ਸਰ੍ਹੋਂ ਦੇ ਚੰਗੇ ਝਾੜ ਦੀ ਉਮੀਦ ਹੈ।

ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਤੇ ਪੀਲੀ ਕੁੰਗੀ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਖੇਤਾਂ ਦਾ ਸਰਵੇਖਣ ਕਰਨ ਦੀ ਲੋੜ ਹੈ ਜੇਕਰ ਪੱਤਿਆਂ ਤੇ ਹਲਦੀ ਰੰਗਾਂ ਧੂੜਾਂ ਨਜ਼ਰ ਆਵੇ ਤਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ ਜਹਿਰਾਂ ਕੈਵੀਅਟ 200 ਗ੍ਰਾਮ ਜਾਂ ਨਟੀਵੋ 120 ਗ੍ਰਾਮ ਜਾਂ ਮਾਰਕਜੋਲ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨ ਦੀ  ਜ਼ਰੂਰਤ ਹੈ। ਸਪਰੇ ਧੁੱਪ ਸਮੇਂ ਕੀਤੀ ਜਾਵੇ। ਅਜਿਹੇ ਸਮੇਂ ਖੇਤੀਬਾੜੀ ਵਿਭਾਗ ਅਤੇ ਨਾਲ ਦੇ ਖੇਤ ਦੇ ਕਿਸਾਨਾਂ ਨੂੰ ਇਤਲਾਹ ਕਰ ਦਿੱਤੀ ਜਾਵੇ।

ਜ਼ਿਲ੍ਹਾ ਖੇਤੀਬਾੜੀ ਸੂਚਨਾ ਅਫ਼ਸਰ, ਲੁਧਿਆਣਾ ਡਾ. ਗੁਰਿੰਦਰ ਪਾਲ ਕੌਰ ਨੇ ਦੱਸਿਆ ਕਿ ਵੱਧ ਰਹੇ ਤਾਪਮਾਨ ਕਾਰਨ ਸਰ੍ਹੋਂ ਤੇ ਚੇਪੇ ਦਾ ਹਮਲਾ ਹੋ ਸਕਦਾ ਹੈ। ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਤੇ ਉਪਰਲੇ 10 ਸੈਂਟੀਮੀਟਰ ਹਿੱਸੇ ਤੇ ਚੇਪੇ ਦੀ ਗਿਣਤੀ ਵਧਦੀ ਨਜ਼ਰ ਆਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫ਼ਾਰਸ਼ ਦਵਾਈਆਂ 40 ਗ੍ਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ 600 ਮਿਲੀਲਿਟਰ ਡਰਸਬਾਨ 20 ਤਾਕਤ ਨੂੰ 125 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰਨ ਦੀ ਲੋੜ ਹੈ।

ਆਪਣੀ ਮਰਜੀ ਅਨੁਸਾਰ ਕੋਈ ਸਪਰੇ ਮਿਕਸ ਨਾ ਕੀਤੀ ਜਾਵੇ, ਜੇਕਰ ਲੋੜ ਹੋਵੇ ਤਾਂ ਪੀਏਯੂ, ਲੁਧਿਆਣਾ ਦੇ ਮਾਹਿਰਾਂ ਨੂੰ ਸੰਪਰਕ ਕਰਕੇ ਉਹਨਾਂ ਦੀ ਸਲਾਹ ਅਨੁਸਾਰ ਹੀ ਜਹਿਰਾਂ ਨੂੰ ਮਿਕਸ ਕੀਤਾ ਜਾਵੇ। ਬੇਲੋੜੀ ਸਪਰੇ ਕਰਨ ਤੋਂ ਗੁਰੇਜ ਕੀਤਾ ਜਾਵੇ।

Facebook Comments

Trending