ਲੁਧਿਆਣਾ : ਰਾਜਸਥਾਨ ਦੇ ਨਾਗੌਰ ਜ਼ਿਲੇ ਦੇ ਕਿਸਾਨਾਂ ਵਲੋਂ ਪੀ.ਏ.ਯੂ ਦਾ ਇਕ ਰੌਜ਼ਾ ਦੌਰਾ ਕੀਤਾ। ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਜੀ ਆਇਆਂ ਨੂੰ ਕਿਹਾ। ਕੀਟ ਵਿਗਿਆਨ ਵਿਭਾਗ ਦੇ ਡਾ. ਅਮਿਤ ਚੌਧਰੀ ਨੇ ਕਿਸਾਨਾਂ ਨੂੰ ਮੱਧੂ ਮੱਖੀ ਪਾਲਣ ਦੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਮਾਇਕ੍ਰੋਬਾਇਓਲੋਜੀ ਵਿਭਾਗ ਦੇ ਡਾ. ਸ਼ਿਵਾਨੀ ਸ਼ਰਮਾ ਨੇ ਕਿਸਾਨਾਂ ਨੂੰ ਖੁੰਬਾ ਪਾਲਣ ਬਾਰੇ ਦਸਿਆ। ਫਸਲ ਵਿਗਿਆਨ ਵਿਭਾਗ ਦੇ ਡਾ. ਐਸ. ਐਸ. ਮਿਨਹਾਸ ਨੇ ਕਿਸਾਨਾ ਨੂੰ ਖੇਤੀਬਾੜੀ ਦੇ ਨਵੀਨ ਢੰਗਾਂ ਤੋਂ ਜਾਣੰੂ ਕਰਵਾਇਆ।
ਪ੍ਰੋਸੈਸਿੰਗ ਅਤੇ ਭੋਜਨ ਵਿਭਾਗ ਦੇ ਮੁਖੀ ਡਾ. ਤਰਸੇਮ ਚੰਦ ਮਿੱਤਲ ਨੇ ਕਿਸਾਨਾਂ ਨੂੰ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਅਮਨਦੀਪ ਸਿੰਘ ਚੀਮਾ ਨੇ ਸਾਰੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ। ਡਾ. ਲਵਲੀਸ਼ ਗਰਗ ਇਸ ਸਾਰੇ ਪ੍ਰੋਗਰਾਮ ਦੇ ਕੁਆਰਡੀਨੇਟਰ ਰਹੇ।