ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਸੀਨੀਅਰ ਸਕੈੰਡਰੀ ਕਾਲਜੀਏਟ ਵਿੰਗ ਲੁਧਿਆਣਾ ਵਿਖੇ 10+2 ਦੀਆਂ ਵਿਿਦਆਰਥਣਾਂ ਲਈ ‘ਵਿਦਾਇਗੀ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਵਿਦਿਆਰਥਣਾਂ ਦੁਆਰਾ ਸੰਗੀਤ ਅਤੇ ਡਾਂਸ ਦੀਆਂ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਸਮਾਂ ਬੰਨ੍ਹਿਆ।
ਇਸ ਅਵਸਰ’ਤੇ ‘ਮਿਸ ਫੇਅਰਵੈੱਲ’ ਪ੍ਰਤੀਯੋਗਤਾ ਦਾ ਆਯੋਜਨ ਵੀ ਕੀਤਾ ਗਿਆ,ਜਿਸ ਵਿੱਚ ਪਾਰੁਲ ਵਰਮਾ ਨੇ ਮਿਸ ਫੇਅਰਵੈੱਲ ਆਰਟਸ, ਚੇਸ਼ਠਾ ਮਿਸ ਫੇਅਰਵੈੱਲ ਕਾਮਰਸ, ਪ੍ਰਿਯਾ ਅਤੇ ਰੀਤਿਕਾ ਮਿਸ ਬਿਊਟੀਫੁੱਲ ਸਮਾਈਲ ਅਤੇ ਸਲੋਨੀ ਅਤੇ ਨਵਪ੍ਰੀਤ ਨੂੰ ਮਿਸ ਫੈਸ਼ਨਿਸ਼ਟਾ ਦੇ ਖਿਤਾਬ ਨਾਲ ਨਿਵਾਜਿਆ ਗਿਆ।
ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਜੇਤੂ ਵਿਿਦਆਰਥਣਾਂ ਨੂੰ ਇਨਾਮ ਪ੍ਰਦਾਨ ਕੀਤੇ ਅਤੇ ਚੰਗੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ।