Connect with us

ਪੰਜਾਬੀ

PSEB ਦੇ ਨਾਂ ‘ਤੇ ਫਰਜ਼ੀ ਵੈੱਬਸਾਈਟ, ਬੋਰਡ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਦਿੱਤੀ ਹਦਾਇਤ

Published

on

Fake website in the name of PSEB, board issued instructions to students and parents

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ਨਾਲ ਮਿਲਦੀ-ਜੁਲਦੀ ਫਰਜ਼ੀ ਵੈੱਬਸਾਈਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਐੱਸਈਬੀ ਨੂੰ ਸ਼ੱਕ ਹੈ ਕਿ ਅਜਿਹਾ ਕਰਕੇ ਸ਼ਰਾਰਤੀ ਤੱਤ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਮਾਮਲੇ ਵਿਚ ਪੀਐੱਸਈਬੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਦਾਇਤ ਦਿੱਤੀ ਹੈ ਕਿ ਫਰਜ਼ੀ ਵੈੱਬਸਾਈਟ ਤੋਂ ਕੋਈ ਚੀਜ਼ ਡਾਊਨਲੋਡ ਕਰਨ ਤੋਂ ਬਚੋ।

PSEB ਵੱਲੋਂ ਚਾਰ ਕਲਾਸਾਂ ਦੀਆਂ ਪ੍ਰੀਖਿਆਵਾਂ ਨਾਲ ਜੁੜਿਆ ਸਾਰਾ ਕੰਮ ਆਨਲਾਈਨ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਕਲਾਸ 5ਵੀਂ, 8ਵੀਂ, 10ਵੀਂ ਤੇ 12ਵੀਂ ਸ਼ਾਮਲ ਹਨ। ਪੀਐੱਸਈਬੀ ਦੀ ਵੈੱਬਸਾਈਟ ਨਾਲ ਮਿਲਦੀ-ਜੁਲਦੀ ਵੈੱਬਸਾਈਟ ਬਣਾ ਦਿੱਤੀ ਜੋ ਕਿ ਦੇਖਣ ਵਿਚ ਪੂਰੀ ਤਰ੍ਹਾਂ ਤੋਂ ਅਸਲੀ ਵੈੱਬਸਾਈਟ ਦੀ ਤਰਫ ਦਿਖਦੀ ਹੈ ਪਰ ਅਸਲ ਵਿਚ ਅਜਿਹਾ ਕੁਝ ਵੀ ਨਹੀਂ ਹੈ। ਪੀਐੱਸਈਬੀ ਦੇ ਉਪ-ਸਕੱਤਰ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਪੀਐੱਸਈਬੀ ਦੀ ਅਸਲੀ ਵੈੱਬਸਾਈਟ www.pseb.ac.in ‘ਤੇ ਲਾਗਇਨ ਕਰਨਾ ਹੋਵੇਗਾ।

ਵਿਦਿਆਰਥੀਆਂ ਨੂੰ ਆਨਲਾਈਨ ਕੰਮ ਵਿਚ ਕੋਈ ਦਿੱਕਤ ਨਾ ਆਵੇ। ਇਸ ਚੀਜ਼ ਨੂੰ ਧਿਆਨ ਵਿਚ ਰੱਖ ਕੇ ਪੀਐੱਸਈਬੀ ਵੱਲੋਂ ਆਪਣੀ ਲੈਬ ਬਣਾਈ ਗਈ ਹੈ। ਇਥੇ ਲਗਭਗ 25 ਤੋਂ ਵਧ ਮੁਲਾਜ਼ਮ ਤਾਇਨਾਤ ਕੀਤੇ ਹਨ ਜੋ ਕਿ ਹਰ ਚੀਜ ‘ਤੇ ਨਜ਼ਰ ਰੱਖਦੇ ਹਨ। ਨਾਲ ਹੀ ਕੁਝ ਵੀ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਤਾਂ ਉਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੈਬ ਵਿਚ ਹੀ ਪ੍ਰੀਖਿਆਵਾਂ ਦੇ ਸਾਲਾਨਾ ਰਿਜ਼ਲਟ ਤੋਂ ਲੈ ਕੇ ਹੋਰ ਕੰਮ ਨੂੰ ਆਖਰੀ ਰੂਪ ਦਿੱਤਾ ਜਾਂਦਾ ਹੈ।

Facebook Comments

Trending