Connect with us

ਪੰਜਾਬ ਨਿਊਜ਼

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਲਈ ਲੱਗਣਗੇ ਮੇਲੇ 

Published

on

Fairs will be held for children studying in government schools of Punjab

ਲੁਧਿਆਣਾ : ਪੰਜਾਬ ਦੇ ਸਾਰੇ ਸਰਕਾਰੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ’ਚ 6ਵੀਂ ਤੋਂ 10ਵੀਂ ਤੱਕ ਸਮਾਜਿਕ ਅਤੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਮੇਲੇ ਲਗਾਏ ਜਾਣਗੇ। ਇਸ ਸਬੰਧ ’ਚ ਜਾਣਕਾਰੀ ਦਿੰਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਜਸਵਿੰਦਰ ਕੌਰ ਨੇ ਦੱਸਿਆ ਕਿ 5 ਤੋਂ 9 ਸਤੰਬਰ ਤੱਕ ਲੁਧਿਆਣਾ ਦੇ 533 ਸਰਕਾਰੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ’ਚ ਅਧਿਆਪਕਾਂ ਅਤੇ ਬੱਚਿਆਂ ਵੱਲੋਂ 6ਵੀਂ ਤੋਂ 10ਵੀਂ ਤੱਕ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਨਾਲ ਸਬੰਧਿਤ ਲਗਾਏ ਜਾਣ ਵਾਲੇ ਸਿੱਖਿਆ ਮੇਲੇ ’ਚ ਵੱਖ-ਵੱਖ ਮਾਡਲ ਤਿਆਰ ਕਰ ਕੇ ਪ੍ਰਦਰਸ਼ਨੀ ਲਗਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆਂ ਦਾ ਪ੍ਰਬੰਧ ਅਤੇ ਸੰਚਾਲਨ ਅਧਿਆਪਕਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ ਅਤੇ ਵਿਦਿਆਰਥੀ ਇਨ੍ਹਾਂ ’ਚ ਉਤਸੁਕਤਾ ਨਾਲ ਵੱਡੇ ਪੱਧਰ ’ਤੇ ਹਿੱਸਾ ਲੈਣਗੇ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਜਸਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ), ਡਾਈਟ ਪ੍ਰਿੰਸੀਪਲ, ਸਿੱਖਿਆ ਸੁਧਾਰ ਟੀਮ, ਡੀ. ਐੱਮ. ਅਤੇ ਬੀ. ਐੱਮ. ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਜ਼ਰੀਏ ਇਨ੍ਹਾਂ ਮੇਲਿਆਂ ਦੀ ਵਿਜ਼ਿਟ ਕਰ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਜਾਵੇਗਾ।

Facebook Comments

Trending