ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਆਈ.ਕਯੂ.ਏ.ਸੀ ਵੱਲੋਂ ਲਾਇਬ੍ਰੇਰੀ ਸਸਾਧਨਾ ਅਤੇ ਸੇਵਾਵਾਂ ਦੀ ਪ੍ਰਭਾਵਸ਼ਾਲੀ ਵਰਤੋਂ ਵਿਸ਼ੇ ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਡਾ. ਮਹੀਪਾਲ ਦੱਤ, ਲਾਇਬ੍ਰੇਰੀਅਨ, ਖਾਲਸਾ ਕਾਲਜ ਫਾਰ ਵੂਮੈਨ, ਸਿੱਧਵਾਂ ਖੁਰਦ (ਲੁਧਿਆਣਾ) ਨੇ ਮੁੱਖ ਪ੍ਰਵਕਤਾ ਦੇ ਤੌਰ ਤੇ ਸ਼ਿਰਕਤ ਕੀਤੀ।
ਉਹਨਾਂ ਨੇ ਉਪਰੋਕਤ ਵਿਸ਼ੇ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਐਨ-ਲਿਸਟ, ਨੈਸ਼ਨਲ ਲਾਇਬ੍ਰੇਰੀ, ਡਾਟਾ ਬੇਸ, ਈ-ਰਿਸੋਰਸ ਅਤੇ ਵਿਸ਼ੇਸ਼ ਤੌਰ ਤੇ ਈ-ਕਨਟੈਂਟ ਬਾਰੇ ਅਹਿਮ ਪਹਿਲੂਆ ਤੋਂ ਜਾਣਕਾਰੀ ਅਧਿਆਪਕ ਸਾਹਿਬਾਨ ਨਾਲ ਸਾਂਝੀ ਕੀਤੀ। ਜਿਸ ਦਾ ਭਰਪੂਰ ਫਾਇਦਾ ਅਧਿਆਪਕ ਸਾਹਿਬਾਨ ਅਜੋਕੇ ਸਮੇਂ ਵਿੱਚ ਲੈ ਸਕਣਗੇ।
ਆਈ.ਕਯੂ.ਏ.ਸੀ ਦੇ ਡਾ. ਪ੍ਰੀਤਮ ਕੌਰ ਨੇ ਡਾ. ਮਹੀਪਾਲ ਦੱਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਡਾ. ਪ੍ਰੀਤਮ ਕੌਰ ਨੇ ਕਾਲਜ ਦੇ ਪ੍ਰਿੰਸੀਪਲ /ਡੀ.ਡੀ.ਓ ਕਿਰਪਾਲ ਕੌਰ ਦਾ ਵੀ ਤਹਿ ਦਿੱਲ ਤੋਂ ਧੰਨਵਾਦ ਕੀਤਾ, ਜਿਹਨਾਂ ਦੀ ਯੋਗ ਅਗਵਾਈ ਅਧੀਨ ਇਹ ਪ੍ਰੋਗਰਾਮ ਸਫਲਤਾ ਪੂਰਵਕ ਨੇਪਰੇ ਚੜਿਆ।