Connect with us

ਪੰਜਾਬੀ

ਚਿਹਰੇ ਦੇ ਮੁਹਾਸੇ ਹੋਣਗੇ ਮਿੰਟਾਂ ‘ਚ ਸਾਫ਼, ਲਗਾਓ ਇਹ 3 ਚੀਜ਼ਾਂ

Published

on

ਔਰਤਾਂ ਨੂੰ ਦਾਗ-ਧੱਬੇ, ਪਿੰਪਲਸ, ਮੁਹਾਸੇ ਵਰਗੀਆਂ ਸਮੱਸਿਆਵਾਂ ਤੋਂ ਵੀ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਪਰ ਇਹ ਤੁਹਾਡੀ ਸਕਿਨ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਸਕਿਨ ਦੇ ਪਿੰਪਲਸ ਤੋਂ ਛੁਟਕਾਰਾ ਪਾ ਸਕਦੇ ਹੋ।

ਬਰਫ਼ ਦੇ ਟੁਕੜੇ ਕਰਨਗੇ ਕੰਮ ਆਸਾਨ : ਆਈਸ ਕਿਊਬ ਦੀ ਵਰਤੋਂ ਕਰਕੇ ਤੁਸੀਂ ਪਿੰਪਲਸ ਤੋਂ ਰਾਹਤ ਪਾ ਸਕਦੇ ਹੋ। ਬਰਫ਼ ਚਿਹਰੇ ਦੀ ਸੋਜ ਅਤੇ ਰੇਡਨੈੱਸ ਨੂੰ ਘੱਟ ਕਰਦੀ ਹੈ। ਇਹ ਤੁਹਾਡੇ ਚਿਹਰੇ ਤੋਂ ਐਕਸਟ੍ਰਾ ਆਇਲ ਤੇਲ ਨੂੰ ਹਟਾ ਕੇ ਤੁਹਾਡੀ ਸਕਿਨ ਨੂੰ ਸਾਫ਼ ਕਰਦਾ ਹੈ। ਬਰਫ਼ ਨੂੰ ਕੱਪੜੇ ‘ਚ ਲਪੇਟ ਕੇ ਚਿਹਰੇ ‘ਤੇ ਪਿੰਪਲਸ ਵਾਲੀ ਥਾਂ ‘ਤੇ ਲਗਾਓ। ਤੁਹਾਨੂੰ ਪਿੰਪਲਸ ਤੋਂ ਰਾਹਤ ਮਿਲੇਗੀ।

ਨਿੰਬੂ : ਨਿੰਬੂ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਡੇ ਚਿਹਰੇ ਦੇ ਮੁਹਾਸੇ ਦੂਰ ਕਰ ਦੇਣਗੇ। ਇਸ ‘ਚ ਪਾਏ ਜਾਣ ਵਾਲੇ ਐਂਟੀਸੈਪਟਿਕ ਗੁਣ ਪਿੰਪਲਸ ਨੂੰ ਗਾਇਬ ਕਰ ਦਿੰਦੇ ਹਨ। ਤੁਸੀਂ ਇਸ ਨੂੰ ਸੌਣ ਤੋਂ ਪਹਿਲਾਂ ਆਪਣੀ ਸਕਿਨ ‘ਤੇ ਲਗਾ ਕੇ ਪਿੰਪਲਸ ਤੋਂ ਰਾਹਤ ਪਾ ਸਕਦੇ ਹੋ। ਗੁਲਾਬ ਜਲ ‘ਚ ਨਿੰਬੂ ਦੀਆਂ ਬੂੰਦਾਂ ਮਿਲਾ ਕੇ ਸਕਿਨ ‘ਤੇ ਲਗਾਓ। 7-8 ਮਿੰਟ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

ਸ਼ਹਿਦ ਅਤੇ ਹਲਦੀ : ਸਕਿਨ ‘ਤੇ ਸ਼ਹਿਦ ਅਤੇ ਹਲਦੀ ਦੀ ਵਰਤੋਂ ਕਰਕੇ ਤੁਸੀਂ ਪਿੰਪਲਸ ਤੋਂ ਰਾਹਤ ਪਾ ਸਕਦੇ ਹੋ। ਇੱਕ ਚਮਚ ਹਲਦੀ ‘ਚ ਸ਼ਹਿਦ ਮਿਲਾ ਲਓ। ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਤਿਆਰ ਪੇਸਟ ਨੂੰ ਮਿਲਾਓ ਅਤੇ ਸਕਿਨ ‘ਤੇ ਲਗਾਓ। 5-10 ਮਿੰਟ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।

Facebook Comments

Trending