ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਲੁਧਿਆਣਾ ਵਿਖੇ “ਸਿਹਤਮੰਦ ਖਾਣ ਪੀਣ ਦੀਆਂ ਆਦਤਾਂ” ਵਿਸ਼ੇ ‘ਤੇ ਇੱਕ ਵਿਸਥਾਰ ਭਾਸ਼ਣ ਦਾ ਆਯੋਜਨ ਕੀਤਾ ਗਿਆ । ਡਾ ਫਕੀਰ ਚੰਦ ਸ਼ੁਕਲਾ, ਸੇਵਾ ਮੁਕਤ ਪ੍ਰੋਫੈਸਰ ਅਤੇ ਮੁਖੀ, ਫੂਡ ਟੈਕਨਾਲੋਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਲੈਕਚਰ ਦਿੱਤਾ।
ਡਾ ਨੀਰੋਤਮਾ ਸ਼ਰਮਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਸਿਹਤਮੰਦ ਜੀਵਨ ਦਾ ਕਾਰਨ ਬਣਦੀਆਂ ਹਨ। ਡਾ ਮਹੂਆ ਖੋਸਲਾ, ਡਾ ਨੀਰੋਤਮਾ ਸ਼ਰਮਾ ਅਤੇ ਡਾ ਤ੍ਰਿਪਤੀ ਇਸ ਸਮਾਗਮ ਦੇ ਪ੍ਰਬੰਧਕ ਸਨ। ਇਸ ਮੌਕੇ ਡਾ ਸ਼ੁਕਲਾ ਨੇ ਸਿਹਤਮੰਦ ਜੀਵਨ ਜਿਊਣ ਲਈ ਸਹੀ ਖੁਰਾਕ ਬਣਾਈ ਰੱਖਣ ਦੀ ਲੋੜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਵਿਦਿਆਰਥੀਆਂ ਨੂੰ ਜੰਕ ਫੂਡ ਦੀ ਖਪਤ ਤੋਂ ਪਰਹੇਜ਼ ਕਰਨ ਅਤੇ ਫਲਾਂ ਅਤੇ ਹਰੀਆਂ ਸਬਜ਼ੀਆਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਈ ਪੌਸ਼ਟਿਕ ਤੱਤਾਂ ਬਾਰੇ ਵੀ ਗੱਲ ਕੀਤੀ ਜੋ ਬਿਮਾਰੀਆਂ ਤੋਂ ਬਚਣ ਵਿੱਚ ਸਾਡੀ ਮਦਦ ਕਰ ਸਕਦੇ ਹਨ। ਕਾਲਜ ਦੇ ਪਿ੍ੰਸੀਪਲ ਡਾ ਨਗਿੰਦਰ ਕੌਰ ਨੇ ਪ੍ਰਬੰਧਕਾਂ ਨੂੰ ਸਮਾਗਮ ਦੇ ਸਫ਼ਲ ਸੰਚਾਲਨ ਤੇ ਵਧਾਈ ਦਿੱਤੀ ।