ਲੁਧਿਆਣਾ : ਪੰਜਾਬ ‘ਚ ਇਸ ਸਮੇਂ ਜ਼ਿਆਦਾਤਰ ਇਲਾਕਿਆਂ ‘ਚ ਲੋਕਾਂ ਨੂੰ ਭਾਰੀ ਹੁੰਮਸ ਅਤੇ ਅੱਗ ਵਰ੍ਹਾਊ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਈ ਥਾਵਾਂ ‘ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਰਹੀ ਹੈ। ਜੇਕਰ ਪ੍ਰੀ-ਮਾਨਸੂਨ ਦੀ ਗੱਲ ਕਰੀਏ ਤਾਂ 26 ਤੋਂ 28 ਦੇ ਵਿਚਕਾਰ ਇਹ ਦਿੱਲੀ ‘ਚ ਦਾਖ਼ਲ ਹੋ ਜਾਵੇਗਾ ਅਤ ਫਿਰ ਪੰਜਾਬ ਦੀ ਵਾਰੀ ਆਵੇਗੀ।
ਇਸ ਦੇ ਨਾਲ ਹੀ 10 ਜੁਲਾਈ ਤੱਕ ਸੂਬੇ ਅੰਦਰ ਮਾਨਸੂਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ‘ਚ ਆਮ ਤੌਰ ‘ਤੇ 30 ਜੂਨ ਤੱਕ ਮਾਨਸੂਨ ਪਹੁੰਚ ਜਾਂਦਾ ਹੈ ਪਰ ਬਿਪਰਜੋਏ ਤੂਫ਼ਾਨ ਕਾਰਨ ਮਾਨਸੂਨ ਦੀ ਰਫ਼ਤਾਰ ਹੌਲੀ ਹੋ ਗਈ ਹੈ। ਤੂਫ਼ਾਨ ਦਾ ਅਸਰ ਖ਼ਤਮ ਹੁੰਦੇ ਹੀ ਮਾਨਸੂਨ ਨੇ ਫਿਰ ਰਫ਼ਤਾਰ ਫੜ੍ਹਨੀ ਸ਼ੁਰੂ ਕਰ ਦਿੱਤੀ ਹੈ।