ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਕਾਲੋਨੀਆਂ/ ਇਮਾਰਤਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ ਵੀਰਵਾਰ ਨੂੰ ਜੋਨ ਏ. ਇਮਾਰਤੀ ਸ਼ਾਖਾ ਵਲੋਂ ਨੂਰਵਾਲਾ ਰੋਡ ‘ਤੇ ਬਿਨ੍ਹਾਂ ਮਨਜ਼ੂਰੀ ਬਣ ਰਹੀ ਕਾਲੋਨੀ ਢਾਹ ਦਿੱਤੀ।
ਸਹਾਇਕ ਨਿਗਮ ਯੋਜਨਕਾਰ ਮੋਹਨ ਸਿੰਘ ਨੇ ਦੱਸਿਆ ਕਿ ਨੂਰਵਾਲਾ ਰੋਡ ‘ਤੇ ਕਰੀਬ ਇਕ ਏਕੜ ਜ਼ਮੀਨ ‘ਤੇ ਬਿਨ੍ਹਾ ਮਨਜ਼ੂਰੀ ਕਾਲੋਨੀ ਵਿਕਸਤ ਕਰਨ ਲਈ ਸੜਕ ਬਣਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਕਾਲੋਨੀ ‘ਚ ਵਿਕਾਸ ਕਾਰਜ ਕਰਨ ਤੋਂ ਰੋਕਣ ਦੇ ਬਾਵਜੂਦ ਸੜਕ ਬਣਾਈ ਜਾ ਰਹੀ ਸੀ।
ਵੀਰਵਾਰ ਨੂੰ ਜੇ.ਸੀ.ਬੀ. ਮਸ਼ੀਨ ਨਾਲ ਸੜਕ ਤੋੜ ਦਿੱਤੀ ਅਤੇ ਮਾਲਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿਨ੍ਹਾਂ ਮਨਜੂਰੀ ਕਾਲੋਨੀ ਬਣਾਈ ਤਾਂ ਐਫ.ਆਈ.ਆਰ. ਦਰਜ ਕਰਾ ਦਿੱਤੀ ਜਾਵੇਗੀ।