ਲੁਧਿਆਣਾ : ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਵੀ ਚੈਰੀਟੇਬਲ ਟਰੱਸਟ (ਰਜਿ.) ਦੇ ਸਹਿਯੋਗ ਨਾਲ ਜੰਮੂ ਵਿਖੇ ਇਕ ਮੁਫ਼ਤ ਮਲਟੀ ਸਪੈਸ਼ਲਿਟੀ ਜਾਂਚ ਕੈਂਪ ਲਗਾਇਆ, ਜਿਸ ‘ਚ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ।
ਮਾਹਿਰ ਡਾਕਟਰੀ ਟੀਮ ‘ਚ ਡਾ. ਵਰੁਣ ਮਹਿਤਾ ਪ੍ਰੋਫੈਸਰ ਗੈਸਟ੍ਰੋਐਂਟਰੌਲੋਜੀ ਵਿਭਾਗ, ਡਾ. ਸੁਮਨ ਸੇਠੀ ਐਸੋਸੀਏਟ ਪ੍ਰੋਫੈਸਰ ਨੇਫਰੋਲੋਜੀ ਵਿਭਾਗ, ਡਾ. ਹਨੀਸ਼ ਬਾਂਸਲ ਐਸੋਸੀਏਟ ਪ੍ਰੋਫੈਸਰ ਨਿਊਰੋ ਸਰਜਰੀ ਵਿਭਾਗ ਤੇ ਡਾ. ਗੁਰਭੇਜ ਸਿੰਘ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਸ਼ਾਮਿਲ ਹਨ, ਦੀ ਅਗਵਾਈ ਹੇਠ ਲਗਾਏ ਡਾਕਟਰੀ ਜਾਂਚ ਕੈਂਪ ਦੌਰਾਨ ਮਰੀਜ਼ਾਂ ਨੂੰ ਚੰਗੀ ਸਿਹਤ ਬਣਾ ਕੇ ਰੱਖਣ ਲਈ ਵੱਖ-ਵੱਖ ਨੁਕਤੇ ਸਾਂਝੇ ਕੀਤੇ |
ਸ੍ਰੀ ਪ੍ਰੇਮ ਕੁਮਾਰ ਗੁਪਤਾ ਸਕੱਤਰ ਡੀ. ਐਮ. ਸੀ. ਐਚ. ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਹਸਪਤਾਲ ਆਮ ਲੋਕਾਂ ‘ਚ ਸੀਰਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮੁਫ਼ਤ ਮੈਡੀਕਲ ਕੈਂਪ ਤੇ ਜਾਗਰੂਕਤਾ ਸੈਸ਼ਨਾਂ ਦਾ ਆਯੋਜਨ ਕਰਨ ਵਿਚ ਹਮੇਸ਼ਾ ਮੋਹਰੀ ਹੈ | ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਕੇ. ਚੌਧਰੀ ਤੇ ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਦੇ ਹੋਏ ਭਵਿੱਖ ‘ਚ ਵੀ ਮੁਫ਼ਤ ਡਾਕਟਰੀ ਕੈਂਪਾਂ ਦੀ ਲੜੀ ਜਾਰੀ ਰੱਖੀ ਜਾਵੇਗੀ |