Connect with us

ਪੰਜਾਬੀ

ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਡਾਕਟਰੀ ਕੈਂਪ ਦੌਰਾਨ 650 ਮਰੀਜ਼ਾਂ ਦੀ ਜਾਂਚ

Published

on

Examination of 650 patients during medical camp by Employees State Insurance Corporation

ਲੁਧਿਆਣਾ : ਕਰਮਚਾਰੀ ਰਾਜ ਬੀਮਾ ਨਿਗਮ ਵਲੋਂ ਸਥਾਪਨਾ ਦੀ 71ਵੀਂ ਵਰ੍ਹੇਗੰਢ ਮੌਕੇ ਕਾਮਿਆਂ ਦੀ ਬਿਹਤਰੀ ਲਈ ਵਿਸ਼ੇਸ਼ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ ਤੇ ਇਸ ਵਿਸ਼ੇਸ਼ ਸੇਵਾ ਪੰਦ੍ਹਰਵਾੜੇ ਦੌਰਾਨ ਨਿਗਮ ਦੇ ਨਾਲ ਈ.ਪੀ.ਐਫ.ਓ., ਯੂ. ਮੈਸਰਜ਼ ਰਾਲਸਨ ਇੰਡੀਆ ਲਿਮਟਿਡ ਫ਼ੈਕਟਰੀ ਵਿਚ ਕਾਮਿਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਪ੍ਰੋਗਰਾਮ ਕਰਵਾਇਆ ਗਿਆ |

ਇਸ ਸਮਾਗਮ ਦੇ ਨਾਲ-ਨਾਲ ਇਕ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ ‘ਚ 650 ਦੇ ਕਰੀਬ ਕਾਮਿਆਂ ਦੀ ਜਾਂਚ ਕੀਤੀ ਤੇ ਲੋੜ ਅਨੁਸਾਰ ਐਲੋਪੈਥਿਕ ਤੇ ਆਯੁਰਵੈਦਿਕ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਪ੍ਰੋਗਰਾਮ ‘ਚ ਨਿਗਮ ਦੇ ਉਪ ਖੇਤਰੀ ਦਫ਼ਤਰ ਤੋਂ ਸਹਾਇਕ ਡਾਇਰੈਕਟਰ ਅਸ਼ਵਨੀ ਕੁਮਾਰ ਸੇਠ ਨੇ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਤਹਿਤ ਵੱਖ-ਵੱਖ ਲਾਭਾਂ ਬਾਰੇ ਜਾਣਕਾਰੀ ਦਿੱਤੀ ਤੇ ਹਾਜ਼ਰ ਕਾਮਿਆਂ ਦੇ ਸਵਾਲਾਂ/ਸਮੱਸਿਆਵਾਂ ਦਾ ਹੱਲ ਕੀਤਾ |

ਇਸ ਮੌਕੇ ਕਾਮਿਆਂ ਵਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਣ ‘ਤੇ ਕਰਮਚਾਰੀ ਰਾਜ ਬੀਮਾ ਨਿਗਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਖ -ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤ ਤੇ ਰੋਜ਼ਗਾਰ ਮੰਤਰਾਲਾ ਅਧੀਨ ਕਰਮਚਾਰੀ ਰਾਜ ਬੀਮਾ ਨਿਗਮ ਦੁਨੀਆ ਦੇ ਸਭ ਤੋਂ ਵੱਡੇ ਬਹੁ-ਆਯਾਮੀ ਸਮਾਜਿਕ ਸੁਰੱਖਿਆ ਸੇਵਾ ਪ੍ਰਦਾਤਾ ਸੰਗਠਨਾਂ ‘ਚੋਂ ਇਕ ਹੈ, ਜੋ ਦੇਸ਼ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਕਾਰਨ ਬਿਮਾਰੀਆਂ, ਜਣੇਪੇ, ਅਪਾਹਜਤਾ ਤੇ ਮੌਤ ਵਰਗੀਆਂ ਸੰਕਟਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।

Facebook Comments

Trending