Connect with us

ਪੰਜਾਬ ਨਿਊਜ਼

ਅੱਜ ਵੀ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੇ ਆਸਾਰ, ਜਾਣੋ ਕਦੋਂ ਤੋਂ ਹੋਵੇਗਾ ਮੌਸਮ ਸਾਫ਼

Published

on

Even today there is a chance of rain in many districts, know when the weather will be clear

ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਵੀ ਤੇਜ਼ ਹਵਾਵਾਂ ਵਿਚਾਲੇ ਭਾਰੀ ਬਾਰਿਸ਼ ਹੋਈ ਜਦਕਿ ਕਈ ਥਾਈਂ ਦਿਨ ਭਰ ਬੱਦਲਾਂ ਤੇ ਧੁੱਪ ਵਿਚਾਲੇ ਲੁਕਣਮੀਟੀ ਪਿੱਛੋਂ ਸ਼ਾਮ ਨੂੰ ਬੰੂਦਾਬਾਂਦੀ ਤੇ ਹਲਕੀ ਬਾਰਿਸ਼ ਹੋਈ ਜਿਸ ਨਾਲ ਗਰਮੀ ਤੋਂ ਰਾਹਤ ਮਿਲੀ।

ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਗਰਜ ਚਮਕ ਨਾਲ ਛਿੱਟੇ ਪੈਣ, ਹਲਕੀ ਬਾਰਿਸ਼ ਹੋਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬੁੱਧਵਾਰ ਤੋਂ ਕਈ ਜ਼ਿਲ੍ਹਿਆਂ ’ਚ ਮੌਸਮ ਸਾਫ਼ ਹੋ ਜਾਵੇਗਾ। ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ। ਉਸ ਤੋਂ ਬਾਅਦ ਪੂਰੇ ਪੰਜਾਬ ’ਚ ਮੌਸਮ ਸਾਫ਼ ਰਹੇਗਾ ਤੇ ਪਾਰਾ ਦੋ ਤੋਂ ਤਿੰਨ ਡਿਗਰੀ ਵਧੇਗਾ।

Facebook Comments

Trending