ਲੁਧਿਆਣਾ : ਜਿੱਥੇ ਸੂਬੇ ਭਰ ‘ਚ ਮੈਰੀਟੋਰੀਅਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ, ਉੱਥੇ ਹੀ ਇਨ੍ਹਾਂ ਸਕੂਲਾਂ ‘ਚ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਬਾਅਦ ਅਗਲੀ ਪ੍ਰਕਿਰਿਆ ਪ੍ਰਵੇਸ਼ ਪ੍ਰੀਖਿਆ ਹੈ, ਜੋ ਪਹਿਲਾਂ ਹੀ ਜਾਰੀ ਕੀਤੇ ਅਨੁਸਾਰ 24 ਅਪ੍ਰੈਲ ਨੂੰ ਹੋਣੀ ਸੀ। ਪਰ ਹੁਣ ਸੁਸਾਇਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰੀਖਿਆ 24 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਨਹੀਂ ਹੈ।
ਸਕੂਲਾਂ ‘ਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਨਾਲ ਹੀ ਸੋਸਾਇਟੀ ਨੇ ਇਹ ਵੀ ਕਿਹਾ ਹੈ ਕਿ ਇਨ੍ਹੀਂ ਦਿਨੀਂ ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਨੂੰ ਲੈ ਕੇ ਕਾਫੀ ਫਰਜ਼ੀ ਖਬਰਾਂ ਵਾਇਰਲ ਹੋ ਰਹੀਆਂ ਹਨ। ਸੁਸਾਇਟੀ ਵੱਲੋਂ ਨਾ ਤਾਂ ਹੁਣ 24 ਅਪ੍ਰੈਲ ਨੂੰ ਪ੍ਰੀਖਿਆ ਕਰਵਾਈ ਜਾ ਰਹੀ ਹੈ ਤੇ ਨਾ ਹੀ ਅਜੇ ਤੱਕ ਕੋਈ ਐਡਮਿਟ ਕਾਰਡ ਜਾਰੀ ਕੀਤਾ ਗਿਆ ਹੈ।
ਅਪ੍ਰੈਲ ਦੇ ਸ਼ੁਰੂ ‘ਚ, ਜਦੋਂ ਸੁਸਾਇਟੀ ਨੇ ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਵਧਾ ਦਿੱਤਾ ਸੀ, ਉਦੋਂ ਹੀ ਇਹ ਸੰਕੇਤ ਦਿੱਤਾ ਗਿਆ ਸੀ ਕਿ ਇਹ ਪ੍ਰੀਖਿਆ 24 ਅਪ੍ਰੈਲ ਨੂੰ ਨਹੀਂ ਹੋਵੇਗੀ, ਇਸ ਨੂੰ ਵਧਾਇਆ ਜਾਵੇਗਾ ਕਿਉਂਕਿ ਪੀ.ਐਸ.ਈ.ਬੀ. ਬਾਰ੍ਹਵੀਂ ਬੋਰਡ ਦੀਆਂ ਪ੍ਰੀਖਿਆ 22 ਅਪ੍ਰੈਲ ਨੂੰ ਹੋਵੇਗੀ ਤੇ ਕਿਉਂਕਿ 10ਵੀਂ ਜਮਾਤ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਇਸ ਲਈ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਦੇਣਾ ਔਖਾ ਹੋ ਜਾਵੇਗਾ।
ਇਸ ਦੇ ਨਾਲ ਹੀ ਮੈਰੀਟੋਰੀਅਸ ਦਾਖ਼ਲਿਆਂ ਸਬੰਧੀ ਪੀਐਸਈਬੀ ਤੇ ਮੈਰੀਟੋਰੀਅਸ ਸੁਸਾਇਟੀ ਦੇ ਅਧਿਕਾਰੀਆਂ ਦੀ ਮੰਗਲਵਾਰ ਨੂੰ ਮੀਟਿੰਗ ਹੋਣੀ ਸੀ, ਜੋ ਨਹੀਂ ਹੋ ਸਕੀ। ਇੱਕ-ਦੋ ਦਿਨਾਂ ‘ਚ ਮੀਟਿੰਗ ਕਰਕੇ ਇਹ ਤੈਅ ਕੀਤਾ ਜਾਵੇਗਾ ਕਿ ਹੁਣ ਟੈਸਟ ਲਿਆ ਜਾਵੇਗਾ ਜਾਂ ਨਹੀਂ ਤੇ ਇਸ ਦਾ ਵੇਰਵਾ ਵੈੱਬਸਾਈਟ ’ਤੇ ਅੱਪਡੇਟ ਕੀਤਾ ਜਾਵੇਗਾ। ਦੱਸ ਦੇਈਏ ਕਿ ਦਾਖਲਾ ਪ੍ਰੀਖਿਆ PSEB ਬੋਰਡ ਦੁਆਰਾ ਕਰਵਾਈ ਜਾਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੈਰੀਟੋਰੀਅਸ ਸੁਸਾਇਟੀ ਵੱਲੋਂ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਲਈ ਹੁਣ ਤਕ ਕੁੱਲ 17657 ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਨ੍ਹਾਂ ‘ਚੋਂ ਇਕੱਲੇ ਗਿਆਰ੍ਹਵੀਂ ਜਮਾਤ ਦੇ 15664 ਤੇ ਬਾਰ੍ਹਵੀਂ ਜਮਾਤ ਦੇ 807 ਵਿਦਿਆਰਥੀਆਂ ਨੇ ਫੀਸਾਂ ਲੈ ਕੇ ਰਜਿਸਟਰੇਸ਼ਨ ਕਰਵਾਈ ਹੈ। ਇਸ ਦੇ ਨਾਲ ਹੀ ਤਲਵਾੜੇ ਦੇ ਨੌਵੀਂ ਜਮਾਤ ਦੇ ਦਾਖ਼ਲੇ ਲਈ ਸਿਰਫ਼ ਪੰਜਾਹ ਸੀਟਾਂ ਲਈ 1601 ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਨ੍ਹਾਂ ਵਿੱਚੋਂ ਸਿਰਫ਼ 653 ਬੱਚਿਆਂ ਨੇ ਹੀ ਫੀਸ ਭਰੀ ਹੈ।