Connect with us

ਪੰਜਾਬ ਨਿਊਜ਼

ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲੇ ਲਈ ਐਂਟਰੈਂਸ ਟੈਸਟ 24 ਅਪ੍ਰੈਲ ਨੂੰ, ਐਡਮਿਟ ਕਾਰਡ ਜਾਰੀ

Published

on

Entrance Test for Admission in Meritorious Schools of Punjab on April 24, Admit Card Issued

ਲੁਧਿਆਣਾ : ਸੂਬੇ ਭਰ ਦੇ ਮੈਰੀਟੋਰੀਅਸ ਸਕੂਲਾਂ 10 ਸਕੂਲਾਂ ‘ਚ ਦਾਖ਼ਲੇ ਲਈ 24 ਅਪ੍ਰੈਲ ਨੂੰ ਹੋਣ ਵਾਲੀ ਪ੍ਰੀਖਿਆ ਲਈ ਦਾਖ਼ਲਾ ਕਾਰਡ ਸੋਮਵਾਰ ਨੂੰ ਜਾਰੀ ਕਰ ਦਿੱਤੇ ਗਏ। 11ਵੀਂ ਜਮਾਤ ਲਈ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਮੋਹਾਲੀ, ਸੰਗਰੂਰ, ਪਟਿਆਲਾ ‘ਚ 11ਵੀਂ ਤੇ 12ਵੀਂ ਜਮਾਤ ਦੀ ਕਾਮਰਸ, ਮੈਡੀਕਲ, ਨਾਨ-ਮੈਡੀਕਲ ਤੇ ਤਲਵਾੜਾ ‘ਚ ਨੌਵੀਂ ਜਮਾਤ ਤੋਂ ਦਾਖਲਾ ਲਿਆ ਜਾ ਸਕਦਾ ਹੈ।

ਮੈਰੀਟੋਰੀਅਸ ਸਕੂਲਾਂ ‘ਚ ਐਂਟਰੈਂਸ ਟੈਸਟ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਿਆ ਜਾਵੇਗਾ। 100 ਅੰਕਾਂ ਦੀ ਪ੍ਰੀਖਿਆ ਪਾਸ ਕਰਨ ਲਈ 2 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਓਵਰਆਲ ‘ਚੋਂ 33 ਫੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ। 11ਵੀਂ ਜਮਾਤ ‘ਚ ਦਾਖ਼ਲੇ ਲਈ ਦਾਖ਼ਲਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਸਿਲੇਬਸ 10ਵੀਂ ਜਮਾਤ ਦੇ ਸਿਲੇਬਸ ’ਤੇ ਆਧਾਰਿਤ ਹੋਵੇਗਾ।

ਇਸ ਵਿਚ ਇੰਗਲਿਸ਼ ਦੇ 30, ਗਣਿਤ ਅਤੇ ਸਾਇੰਸ ਦੇ 35-35 ਅੰਕਾਂ ਦੇ ਸਵਾਲ ਹੋਣਗੇ ਉੱਥੇ ਹੀ 12ਵੀਂ ਜਮਾਤ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਗਿਆਰਵੀਂ ਦੇ ਸਿਲੇਬਸ ‘ਤੇ ਆਧਾਰਤ ਹੋਵੇਗੀ। ਨੌਵੀਂ ਜਮਾਤ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਅੱਠਵੀਂ ਜਮਾਤ ਦੇ ਸਿਲੇਬਸ ‘ਤੇ ਆਧਾਰਿਤ ਹੋਵੇਗੀ। ਇਸ ਵਿੱਚ ਅੰਗਰੇਜ਼ੀ ਦੇ ਗਣਿਤ ਦੇ 30 ਅਤੇ ਸਾਇੰਸ ਦੇ 35 ਅੰਕ ਹੋਣਗੇ।

ਇਨ੍ਹਾਂ ਵਿੱਚ ਮੈਡੀਕਲ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਵਿੱਚ 25-25 ਅੰਕ ਅਤੇ ਨਾਨ-ਮੈਡੀਕਲ ‘ਚ ਅੰਗਰੇਜ਼ੀ, ਫਿਜ਼ਿਕਸ, ਕੈਮਿਸਟਰੀ, ਗਣਿਤ ਦੇ 25-25 ਅੰਕ ਅਤੇ ਕਾਮਰਸ ਵਾਲਿਆਂ ਲਈ ਅੰਗਰੇਜ਼ੀ, ਅਕਾਊਂਟੈਂਸੀ, ਬਿਜ਼ਨਸ ਸਟੱਡੀਜ਼ ਅਤੇ ਐਮਓਪੀ ਤੇ ਇਕਨਾਮਿਕਸ ‘ਚ 25-25 ਅੰਕਾਂ ਦੇ ਸਵਾਲ ਹੋਣਗੇ।

 

Facebook Comments

Trending