Connect with us

ਪੰਜਾਬ ਨਿਊਜ਼

ਪੰਜਾਬ ‘ਚ ਹੋਇਆ ਐ. ਨਕਾਊਂਟਰ, ਚਲੀਆਂ ਗੋ. ਲੀਆਂ

Published

on

ਮੋਗਾ: ਬੀਤੇ ਦਿਨ ਦੇਹਰਾਦੂਨ ਤੋਂ ਫੜੇ ਗਏ ਮੁਲਜ਼ਮ ਨੂੰ ਮੋਗਾ ਲਿਆਂਦਾ ਗਿਆ। ਅੱਜ ਮੋਗਾ ਦੇ ਐਮ.ਪੀ. ਬਸਤੀ ਵਿੱਚ ਮੁਲਜ਼ਮ ਨੇ ਆਪਣੇ ਪਿਸਤੌਲ ਤੋਂ ਪੁਲੀਸ ’ਤੇ ਦੋ ਵਾਰ ਫਾਇਰ ਕੀਤੇ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾ ਦਿੱਤੀ ਜਿਸ ਵਿੱਚ ਇੱਕ ਗੋਲੀ ਦੋਸ਼ੀ ਦੀ ਖੱਬੀ ਲੱਤ ਵਿੱਚ ਲੱਗੀ ਅਤੇ ਪੁਲਿਸ ਨੇ ਦੋਸ਼ੀ ਨੂੰ ਮੌਕੇ ਤੋਂ ਕਾਬੂ ਕਰ ਲਿਆ।ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ 17 ਕੇਸ ਦਰਜ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸ.ਐਸ.ਪੀ. ਅਜੇ ਗਾਂਧੀ ਨੇ ਦੱਸਿਆ ਕਿ ਸੁਨੀਲ ਕੁਮਾਰ ਬਾਬਾ ਵਾਸੀ ਮੋਗਾ, ਜਿਸ ਦੇ ਖਿਲਾਫ ਪਹਿਲਾਂ ਵੀ 17 ਕੇਸ ਦਰਜ ਹਨ। ਉਸ ਨੇ ਦੋ ਭਰਾਵਾਂ ‘ਤੇ ਹਮਲਾ ਕੀਤਾ ਸੀ ਅਤੇ ਫਿਰ ਉਥੋਂ ਫਰਾਰ ਹੋ ਗਿਆ ਸੀ। ਕੱਲ੍ਹ ਮੋਗਾ ਪੁਲਿਸ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੀ ਸੂਚਨਾ ‘ਤੇ ਅੱਜ ਉਸ ਨੂੰ ਬਰਾਮਦਗੀ ਲਈ ਐਮ.ਪੀ ਬਸਤੀ ਲਿਆਂਦਾ ਗਿਆ।ਉਥੇ ਉਸ ਨੇ ਦੋ ਪਿਸਤੌਲ ਕੱਢ ਕੇ ਪੁਲਿਸ ‘ਤੇ ਗੋਲੀ ਚਲਾ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਸੁਨੀਲ ਕੁਮਾਰ ਦੀ ਲੱਤ ਵਿੱਚ ਗੋਲੀ ਲੱਗ ਗਈ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਠੀਕ ਹੋਣ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Facebook Comments

Trending