ਪੰਜਾਬ ਨਿਊਜ਼
ਛੁੱਟੀ ਲੈਣ ਦਾ ਬਹਾਨਾ ਬਣਾਉਣ ਵਾਲੇ ਮੁਲਾਜ਼ਮਾਂ ਨੂੰ ਹੋ ਜਾਵੇ ਸੁਚੇਤ, ਜਾਰੀ ਕੀਤੇ ਸਖ਼ਤ ਹੁਕਮ
Published
12 months agoon
By
Lovepreet
ਲੁਧਿਆਣਾ: ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਉੱਥੇ ਹੀ ਕੁਝ ਮੁਲਾਜ਼ਮ ਵੱਖ-ਵੱਖ ਕਾਰਨਾਂ ਕਰਕੇ ਡਿਊਟੀ ਤੋਂ ਬਚਣ ਲਈ ਅਪਲਾਈ ਕਰ ਰਹੇ ਹਨ। ਅਜਿਹੇ ‘ਚ ਡੀ.ਸੀ. ਸਾਕਸ਼ੀ ਸਾਹਨੀ ਨੇ ਸਮੂਹ ਮੁਲਾਜ਼ਮਾਂ ਨੂੰ ਸਖ਼ਤ ਹੁਕਮ ਦਿੰਦਿਆਂ ਕਿਹਾ ਕਿ ਜੇਕਰ ਕੋਈ ਝੂਠੇ ਆਧਾਰ ‘ਤੇ ਡਿਊਟੀ ਕੱਟਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ‘ਚ ਕਰੀਬ 17 ਹਜ਼ਾਰ 962 ਮੁਲਾਜ਼ਮਾਂ ਨੂੰ ਡਿਊਟੀ ‘ਤੇ ਲਗਾਇਆ ਜਾਣਾ ਹੈ। ਜ਼ਿਲ੍ਹੇ ਵਿੱਚ ਕੁੱਲ 26 ਲੱਖ 84 ਹਜ਼ਾਰ 239 ਵੋਟਰਾਂ ਲਈ ਕਰੀਬ 921 ਬੂਥ ਬਣਾਏ ਗਏ ਹਨ। ਇਸ ਦੇ ਲਈ ਮੁਲਾਜ਼ਮਾਂ ਨੂੰ ਬਕਾਇਦਾ ਟਰੇਨਿੰਗ ਵੀ ਦਿੱਤੀ ਜਾ ਰਹੀ ਹੈ। ਸਿਰਫ਼ ਉਨ੍ਹਾਂ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਮੁਕਤ ਕੀਤਾ ਜਾ ਸਕਦਾ ਹੈ ਜੋ ਮੈਡੀਕਲ ਹਾਲਤ ਦੇ ਆਧਾਰ ‘ਤੇ ਡਿਊਟੀ ਨਹੀਂ ਕਰ ਸਕਣਗੇ।
ਅਜਿਹੀ ਸਥਿਤੀ ਵਿੱਚ ਜੇਕਰ ਕੋਈ ਜਾਅਲੀ ਜਾਂ ਗਲਤ ਮੈਡੀਕਲ ਸਰਟੀਫਿਕੇਟ ਬਣਵਾ ਕੇ ਡਿਊਟੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਜਾਂ ਡਿਊਟੀ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਵਿਖਾਉਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਡੀ.ਸੀ. ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਡਿਊਟੀ ਲਈ ਮਹਿਲਾ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਜਾਵੇਗੀ। ਜੇਕਰ ਕਿਸੇ ਕਰਮਚਾਰੀ ਨੂੰ ਇਸ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਏ.ਡੀ.ਸੀ. ਮੇਜਰ ਸਰੀਨ ਨਾਲ ਸੰਪਰਕ ਕਰ ਸਕਦੇ ਹਨ।
You may like
-
ਪੰਜਾਬ ਸਰਕਾਰ ਵੱਲੋਂ ਸਰਪੰਚਾਂ, ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ
-
ਮੁੱਖ ਮੰਤਰੀ ਵੱਲੋਂ ਤਹਿਸੀਲਦਾਰਾਂ ਤੇ ਪਟਵਾਰੀਆਂ ਨੂੰ ਦਿੱਤੇ ਸਖ਼ਤ ਹੁਕਮ, 4 ਤੱਕ ਦੀ ਸਮਾਂ ਸੀਮਾ…
-
ਪ੍ਰਾਈਵੇਟ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਪਾਲਣਾ ਨਾ ਕੀਤੀ ਤਾਂ ਹੋਵੇਗੀ ਕਾਰਵਾਈ
-
ਪੰਜਾਬ ‘ਚ ਇੰਤਕਾਲ ਨੂੰ ਲੈ ਕੇ 4 ਅਪ੍ਰੈਲ ਤੱਕ ਕਰੋ ਇਹ ਕੰਮ ਨਹੀਂ ਤਾਂ…. ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
-
ਲਾਇਸੈਂਸ ਧਾਰਕਾਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ, ਜਾਰੀ ਕੀਤੇ ਸਖ਼ਤ ਹੁਕਮ
-
ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸੀਨੀਅਰ ਨੇਤਾ ਹੋਣਗੇ ਛੁੱਟੀ!