Connect with us

ਪਾਲੀਵੁੱਡ

ਉੱਘੇ ਗੀਤਕਾਰ ਤੇ ਗਾਇਕ ਪਾਲੀ ਦੇਤਵਾਲੀਆ ਨੂੰ ਮਿਲੇਗਾ ਨੰਦ ਲਾਲ ਨੂਰਪੁਰੀ ਪੁਰਸਕਾਰ

Published

on

Eminent lyricist and singer Pali Detwalia will receive Nand Lal Noorpuri award

ਲੋਕ ਮੰਚ ਪੰਜਾਬ ਵਲੋਂ ਦਿੱਤੇ ਜਾਣ ਵਾਲਾ ”ਨੰਦ ਲਾਲ ਨੂਰਪੁਰੀ ਪੁਰਸਕਾਰ’ ਇਸ ਵਾਰ ਉੱਘੇ ਗੀਤਕਾਰ ਤੇ ਗਾਇਕ ਪਾਲੀ ਦੇਤਵਾਲੀਆ ਨੂੰ ਦਿੱਤਾ ਜਾਵੇਗਾ। ਪਾਲੀ ਦੇਤਵਾਲੀਆ ਨੇ ਸੱਭਿਆਚਾਰਕ ਤੇ ਸਮਾਜਿਕ ਗੀਤਾਂ ਦੀਆਂ ਛੇ ਕਿਤਾਬਾਂ ਲਿਖੀਆਂ ਹਨ ਤੇ ਸੈਂਕੜੇ ਗੀਤ ਗਾਏ ਵੀ ਹਨ। ਉਨ੍ਹਾਂ ਦੀ ਪਛਾਣ ਇਕ ਸਾਫ਼-ਸੁਥਰੇ ਗੀਤਕਾਰ ਤੇ ਗਾਇਕ ਦੀ ਹੈ।

ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਤੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਦੱਸਿਆ ਕਿ ਇਸ ਪੁਰਸਕਾਰ ਵਿਚ ਇਕ ਲੱਖ ਰੁਪਏ ਅਤੇ ਸਨਮਾਨ ਪੱਤਰ ਭੇਟ ਕੀਤਾ ਜਾਵੇਗਾ। ਪਿਛਲੇ ਸਾਲ ਇਹ ਪੁਰਸਕਾਰ ਪ੍ਰੋ. ਗੁਰਭਜਨ ਗਿੱਲ ਨੂੰ ਦਿੱਤਾ ਗਿਆ ਸੀ। ਇਹ ਪੁਰਸਕਾਰ ਸੱਭਿਆਚਾਰਕ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਤੇ ਨੰਦ ਲਾਲ ਨੂਰਪੁਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਦਿੱਤਾ ਜਾਂਦਾ ਹੈ। ਡਾ. ਜੌਹਲ ਨੇ ਦੱਸਿਆ ਇਹ ਪੁਰਸਕਾਰ ਨਵੰਬਰ ਮਹੀਨੇ ਵਿਚ ਸਾਹਿਤਕ ਸਮਾਗਮ ਦੌਰਾਨ ਦਿੱਤਾ ਜਾਵੇਗਾ।

Facebook Comments

Advertisement

Trending