ਨਵੀਂ ਦਿੱਲੀ : ਸਾਊਦੀ ਅਰਬ ਦੇ ਜੇਦਾਹ ਲਈ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਜਹਾਜ਼ ‘ਤੇ ਮੈਡੀਕਲ ਐਮਰਜੈਂਸੀ ਕਾਰਨ ਪਾਕਿਸਤਾਨ ਦੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਪਿਆ।ਸਿਵਲ ਏਵੀਏਸ਼ਨ ਅਥਾਰਟੀ (ਸੀਸੀਏ) ਦੇ ਸੂਤਰਾਂ ਅਨੁਸਾਰ, ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਉਡਾਣ ਭਰਨ ਵਾਲੇ ਜਹਾਜ਼ ਦਾ ਇੱਕ ਪੁਰਸ਼ ਯਾਤਰੀ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਹੋਣ ਦੌਰਾਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਮਾਰ ਹੋਏ ਭਾਰਤੀ ਯਾਤਰੀ ਦੀ ਉਮਰ 55 ਸਾਲ ਹੈ। “ਜਹਾਜ਼ ਦੇ ਪਾਇਲਟ ਨੇ ਕਰਾਚੀ ਹਵਾਈ ਅੱਡੇ ‘ਤੇ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਕੀਤਾ ਜਦੋਂ ਯਾਤਰੀ ਆਕਸੀਜਨ ਦਿੱਤੇ ਜਾਣ ਤੋਂ ਬਾਅਦ ਵੀ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ,
ਉਨ੍ਹਾਂ ਕਿਹਾ, “ਏਅਰ ਟ੍ਰੈਫਿਕ ਕੰਟਰੋਲ ਨੇ ਮਨੁੱਖੀ ਆਧਾਰ ‘ਤੇ ਇੰਡੀਗੋ ਦੀ ਉਡਾਣ ਨੂੰ ਕਰਾਚੀ ‘ਚ ਉਤਰਨ ਦੀ ਇਜਾਜ਼ਤ ਦਿੱਤੀ, ਜਿਸ ਤੋਂ ਬਾਅਦ ਯਾਤਰੀ ਦੇ ਐਮਰਜੈਂਸੀ ਇਲਾਜ ਲਈ ਮੈਡੀਕਲ ਟੀਮ ਜਹਾਜ਼ ‘ਚ ਪਹੁੰਚੀ। ਖਬਰਾਂ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਯਾਤਰੀ ਦੇ ਇਲਾਜ ਤੋਂ ਬਾਅਦ ਜਹਾਜ਼ ਕਰਾਚੀ ਤੋਂ ਰਵਾਨਾ ਹੋਇਆ ਅਤੇ ਜੇਦਾਹ ਜਾਣ ਦੀ ਬਜਾਏ ਨਵੀਂ ਦਿੱਲੀ ਪਰਤਿਆ।