Connect with us

ਪੰਜਾਬੀ

ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ

Published

on

Electoral Registration Officer held a meeting with representatives of all political parties

ਲੁਧਿਆਣਾ : ਵਿਧਾਨ ਸਭਾ ਚੋਣ ਹਲਕਾ 068 ਦਾਖਾ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦਾਖਾ ਦੀ ਪ੍ਰਧਾਨਗੀ ਹੇਠ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ ਹਰਜਿੰਦਰ ਸਿੰਘ ਵਲੋਂ ਦੱਸਿਆ ਕਿ ਕੁਝ ਪੋਲਿੰਗ ਸਟੇਸ਼ਨਾਂ ‘ਤੇ ਸਰਕਾਰ ਵਲੋਂ ਤਬਦੀਲੀਆਂ ਹਿੱਤ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਸਬੰਧੀ ਸਮੂਹ ਸਿਆਸੀ ਪਾਰਟੀਆਂ ਵਲੋਂ ਸਹਿਮਤੀ ਪ੍ਰਗਟਾਈ ਗਈ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਤਬਦੀਲੀਆਂ ਵਿੱਚ ਬੂਥ ਨੰਬਰ 54-55 ਸਰਕਾਰੀ ਸਕੂਲ, ਹੰਸ ਕਲਾਂ ਦਾ ਨਾਮ ਸਰਕਾਰ ਵਲੋਂ ਸ਼ਹੀਦ ਉੱਤਮ ਸਿੰਘ ਹੰਸ ਸਰਕਾਰੀ ਸਮਾਰਟ ਸਕੂਲ, ਹੰਸ ਕਲਾਂ ਰੱਖਿਆ ਗਿਆ ਹੈ ਜਦਕਿ ਬੂਥ ਨੰਬਰ 58 ਸਰਕਾਰੀ ਹਾਈ ਸਕੂਲ, ਚਚਰਾੜੀ ਤੋਂ ਸ਼ਹੀਦ ਸ. ਹਰਭਜਨ ਸਿੰਘ ਸਰਕਾਰੀ ਹਾਈ ਸਕੂਲ, ਚਚਰਾੜੀ ਬਦਲਿਆ ਗਿਆ ਹੈ। ਪੋਲਿੰਗ ਬੂਥ ਨੰਬਰ 126 ਰਾਸ਼ਟਰੀਯ ਆਦਰਸ਼ ਮਹਿਲਾ ਕਾਲਜ, ਛਪਾਰ ਤੋਂ ਗੁਰੂ ਹਰਗੋਬਿੰਦ ਖਾਲਸਾ ਸਕੂਲ, ਛਪਾਰ ਵਿਖੇ ਤਬਦੀਲ ਕੀਤਾ ਗਿਆ ਹੈ।

Facebook Comments

Trending