Connect with us

ਅਪਰਾਧ

ਬਜ਼ੁਰਗ ਦੇ ਥੱਪੜ ਮਾਰਨ ਦਾ ਮਾਮਲਾ, 2 ਗ੍ਰਿਫਤਾਰ

Published

on

ਲੁਧਿਆਣਾ : ਥਾਣਾ ਦੁੱਗਰੀ ਦੀ ਪੁਲਸ ਨੇ ਦੁੱਗਰੀ ਦੇ ਬਸੰਤ ਐਵੀਨਿਊ ਇਲਾਕੇ ‘ਚ ਪਿਤਾ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਇਕ ਬਜ਼ੁਰਗ ਵਿਅਕਤੀ ਨੂੰ ਥੱਪੜ ਮਾਰਨ ਦੇ ਦੋਸ਼ ‘ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਥੱਪੜ ਮਾਰਨ ਤੋਂ ਬਾਅਦ 77 ਸਾਲਾ ਸਹਿਦੇਵ ਸਾਹਬ ਦੀ ਹਾਲਤ ਵਿਗੜ ਗਈ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਮ੍ਰਿਤਕ ਬਜ਼ੁਰਗ ਦੇ ਭਤੀਜੇ ਪਰਦੁਲ ਕੁਮਾਰ ਸਾਹੂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਰਾਜੀਵ ਅਤੇ ਉਸ ਦੇ ਸਾਥੀ ਰਾਜਾ ਵਾਸੀ ਪਿੰਡ ਧਾਂਧਰਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। ਪਰਦੁਲ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਉਸ ਦਾ ਚਾਚਾ ਸਹਿਦੇਵ ਬਸੰਤ ਐਵੇਨਿਊ ‘ਤੇ ਸਥਿਤ ਕਿਡਜ਼ ਪਾਪਨਸ ਸਕੂਲ ‘ਚ ਚੌਕੀਦਾਰ ਦਾ ਕੰਮ ਕਰਦਾ ਸੀ। ਜਦੋਂ ਕਿ ਪ੍ਰੇਮ ਲਾਲ ਵੀ ਗੁਆਂਢ ਵਿੱਚ ਹੀ ਇੱਕ ਹੋਰ ਘਰ ਵਿੱਚ ਚੌਕੀਦਾਰ ਦੀ ਡਿਊਟੀ ਕਰਦਾ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਪਰ ਉਸਦੇ ਚਾਚੇ ਨੇ ਪਹਿਲਾਂ ਪ੍ਰੇਮ ਲਾਲ ਨੂੰ ਝਿੜਕਿਆ ਅਤੇ ਥੱਪੜ ਮਾਰਿਆ। ਜਦੋਂ ਪ੍ਰੇਮ ਲਾਲ ਨੇ ਘਰ ਜਾ ਕੇ ਇਹ ਗੱਲ ਆਪਣੇ ਬੇਟੇ ਨੂੰ ਦੱਸੀ ਤਾਂ ਉਹ ਗੁੱਸੇ ਨਾਲ ਆਪਣੇ ਪਿਤਾ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਮੌਕੇ ‘ਤੇ ਪਹੁੰਚ ਗਿਆ। ਉਨ੍ਹਾਂ ਨੇ ਉਸ ਨੂੰ ਸੜਕ ‘ਤੇ ਸੁੱਟ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਥੱਪੜ ਵੀ ਮਾਰਿਆ ਜਦੋਂ ਰਾਹਗੀਰਾਂ ਅਤੇ ਆਸਪਾਸ ਦੇ ਲੋਕ ਉਸ ਨੂੰ ਬਚਾਉਣ ਲਈ ਆ ਗਏ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਲੋਕਾਂ ਨੇ ਉਸ ਦੇ ਚਾਚੇ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਏ.ਐਸ.ਆਈ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

Facebook Comments

Trending