ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਖੇ ‘ਲਰਨਿੰਗ ਮੈਨੀਊਸੲੈਜ਼ਏ ਮੈਥਡ ਆਫ਼ ਡਫੈਰੇਸੀਏਸ਼ਨ ਇੰਨ ਕਲਾਸ ਰੂਮ’ ਵਿਸ਼ੇ ਤੇ ਵਿਸਤਾਰ ਭਾਸ਼ਣ ਕਰਵਾਇਆ ਗਿਆ ਜਿਸ ਵਿੱਚ ਵਕਤਾ ਦੀ ਭੂਮਿਕਾ ਕਾਲਜ ਦੀ ਪੁਰਾਣੀ ਵਿਦਿਆਰਥਣ ‘ਸਵਸਿਤਕਾ ਖੋਸਲਾ’ ਨੇ ਨਿਭਾਈ। ਜੋ ਕਿ ਨਿਊ ਮਲੇਨੀਅਮ ਸਕੂਲ ਦੁਬਈ ਵਿੱਚ ਆਪਣੀ ਸੇਵਾ ਨਿਭਾ ਰਹੀ ਹੈ। ਮਿਸ ਵਿਸਾਖੀ ਬੈਨਰਜੀ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਵਕਤਾ ਦੀ ਸਖਸੀਅਤਨਾਲ ਰੂਬਰੂ ਕਰਵਾਇਆ।
ਸਵਸਿਤਕਾ ਨੇ ਵਿਦਿਆਰਥੀ ਅਧਿਆਪਕਾ ਨਾਲ ਸਿੱਖਿਆ ਦੇ ਖੇਤਰ ਵਿੱਚ ਵਰਤੇ ਜਾਂਦੇ ਨਵੇਂ ਢੰਗਾ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਇੰਨ੍ਹਾਂ ਦੇ ਰਾਹੀਂ ਅਸੀਂ ਵਿਦਿਆਰਥੀ ਦੀ ਰੁਚੀ ਬਣਾ ਸਕਦੇ ਹਾਂ ਅਤੇ ਉਹਨਾਂ ਵਿੱਚ ਨਵਾਂ ਸੋਚਣ ਦੀ ਪ੍ਰਵਿਰਤੀ ਦਾ ਵਿਕਾਸ ਕਰ ਸਕਦੇ ਹਾਂ। ਇੰਨ੍ਹਾਂ ਵਿਧੀਆਂ ਰਾਹੀਂ ਅਸੀਂ ਸਾਰੇ ਤਰ੍ਹਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਕਰ ਸਕਦੇ ਹਾਂ, ਉਹ ਆਪਣੀ ਸਮੱਰਥਾਅਨੁਸਾਰ ਸਿੱਖ ਸਕਦੇ ਹਨ। ਤਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ, ਬਹੁਤ ਸਾਰੇ ਐਪ ਆ ਗਏ ਹਨ। ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ਬਾਰੇ ਪੜ੍ਹਾ ਸਕਦੇ ਹਾਂ।
ਡਾ:ਬਲਵੰਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਲੈਕਚਰ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ। ਬਹੁਤ ਸਾਰੇ ਅਜਿਹੇ ਪ੍ਰੋਗਰਾਮਾ ਬਾਰੇ ਜਾਣਕਾਰੀ ਦਿੱਤੀ ਗਈ, ਜੋ ਕਿ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਵੇਗੀ। ਡਾ.ਮਨਪ੍ਰੀਤ ਕੌਰ ਪ੍ਰਿੰਸੀਪਲ ਨੇ ਕਿਹਾ ਕਿ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਮਿਲ ਕੇ ਚੰਗਾ ਲੱਗਦਾ ਹੈ। ਜਦੋਂ ਉਹ ਕਾਮਯਾਬ ਅਧਿਆਪਕ ਬਣਕੇ ਆਉਦੇ ਹਨ ਤਾਂ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਵਰਕਸਾਪ ਤੋਂ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।