Connect with us

ਪੰਜਾਬੀ

ਆਰੀਆ ਕਾਲਜ ਗਰਲਜ਼ ਸੈਕਸ਼ਨ ਦੁਆਰਾ ‘ਵਿਦਿਅਕ ਟੂਰ ‘ ਆਯੋਜਨ

Published

on

'Educational Tour' organized by Arya College Girls Section

ਲੁਧਿਆਣਾ : ਆਰੀਆ ਕਾਲਜ ਗਰਲਜ਼ ਸੈਕਸ਼ਨ ਦੀਆਂ ਵਿਦਿਆਰਥਣਾਂ ਦਾ ਵਿਦਿਅਕ ਟੂਰ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਣ ਵਾਲੇ ਸਥਾਨਾਂ ਮਾਂ ਨੈਣਾ ਦੇਵੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ। ਕਾਲਜ ਦੇ ਇਤਿਹਾਸ ਵਿਭਾਗ ਦੁਆਰਾ ਇਹ ਵਿਦਿਅਕ ਟੂਰ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਲਗਭਗ 100 ਵਿਦਿਆਰਥਣਾਂ ਹਾਜ਼ਰ ਸਨ। ਵਿਦਿਆਰਥਣਾਂ ਨੇ ਮਾਂ ਨੈਣਾ ਦੇਵੀ ਅਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਪਵਿੱਤਰ ਦਰਸ਼ਨ ਕਰਨ ਦੇ ਨਾਲ-ਨਾਲ ਇਨ੍ਹਾਂ ਸਥਾਨਾਂ ਦੀ ਇਤਿਹਾਸਕ ਮਹੱਤਤਾ ਨੂੰ ਵੀ ਜਾਣਿਆ।

ਏਸੀਐਮਸੀ ਦੇ ਸਕੱਤਰ ਡਾ. ਐਸ. ਐਮ . ਸ਼ਰਮਾ ਨੇ ਸਿਖਿਆ ਦੇ ਨਾਲ ਅਜਿਹੀਆਂ ਗਤੀਵਿਧੀਆਂ ਨੂੰ ਸਿਖਿਆ ਦਾ ਮਹੱਤਵਪੂਰਨ ਅੰਗ ਦੱਸਿਆ। ਕਾਲਜ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਅਜਿਹੇ ਵਿਦਿਅਕ ਟੂਰ ਨਾਲ ਵਿਦਿਆਰਥੀਆਂ ਨੂੰ ਇਤਿਹਾਸਕ ਤੱਥਾਂ ਨੂੰ ਰੌਚਿਕ ਤਰੀਕੇ ਨਾਲ ਜਾਣਨ ਦਾ ਮੌਕਾ ਮਿਲਦਾ ਹੈ।ਕਾਲਜ ਦੇ ਇੰਚਾਰਜ ਸ਼੍ਰੀਮਤੀ ਕੁਮੂਦ ਚਾਵਲਾ ਨੇ ਕਿਹਾ ਕਿ ਅਜਿਹੇ ਵਿਦਿਅਕ ਟੂਰ ਜਿਥੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਦੇ ਹਨ ਉਥੇ ਉਨ੍ਹਾਂ ਦੇ ਜੀਵਨ ਵਿਚ ਸੁਨਹਿਰੀ ਯਾਦਾਂ ਨੂੰ ਵੀ ਜੋੜਦੇ ਹਨ।

Facebook Comments

Trending