Connect with us

ਪੰਜਾਬ ਨਿਊਜ਼

CM ਚੰਨੀ ਦੇ ਕਰੀਬੀ ਰਿਸ਼ਤੇਦਾਰ ਸਮੇਤ ਦਰਜਨਾਂ ਟਿਕਾਣਿਆਂ ‘ਤੇ ED ਦੀ ਛਾਪੇਮਾਰੀ, ਜਾਣੋ ਕੀ ਹੈ ਮਾਮਲਾ

Published

on

ED raids dozens of locations, including CM Channi's close relatives, find out what's the matter

ਚੰਡੀਗੜ੍ਹ :   ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਪੰਜਾਬ ਵਿੱਚ ਛਾਪੇਮਾਰੀ ਕਰ ਰਹੀ ਹੈ। ਟੀਮ ਨੇ ਰੇਤ ਮਾਫੀਆ ਨਾਲ ਜੁੜੇ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਹਨੀ ਮੋਹਾਲੀ ਦੇ ਹੋਮ ਲੈਂਡ ਹਾਈਟਸ ‘ਚ ਰਹਿੰਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰ ਸਮੇਤ 12 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਹਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਦੱਸਿਆ ਜਾਂਦਾ ਹੈ। ਪਠਾਨਕੋਟ ‘ਚ ED ਨੇ ਦੋ ਕਾਰੋਬਾਰੀਆਂ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ। ਇਕ ਵਪਾਰੀ ਕਬਾੜ ਦਾ ਕੰਮ ਕਰਦਾ ਹੈ ਤੇ ਦੂਜੇ ਦਾ ਕਾਰੋਬਾਰ ਮਾਈਨਿੰਗ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

Facebook Comments

Trending