Connect with us

ਅਪਰਾਧ

ਈਡੀ ਨੇ ਲੁਧਿਆਣਾ ਦੇ ਟਰੈਵਲ ਏਜੰਟ ਦੀ 58 ਲੱਖ ਦੀ ਜਾਇਦਾਦ ਕੁਰਕ ਕੀਤੀ

Published

on

ED attached 58 lakh property of travel agent of Ludhiana

ਲੁਧਿਆਣਾ : ਵੱਖ-ਵੱਖ ਮੁਲਕਾਂ ਦੇ ਵਰਕ ਪਰਮਿਟ ਵੀਜ਼ੇ ਦਿਵਾਉਣ ਲਈ ਲੋਕਾਂ ਨਾਲ ਕਥਿਤ ਠੱਗੀ ਮਾਰਨ ਦੇ ਮਾਮਲੇ ਵਿੱਚ ਲੁਧਿਆਣਾ ਦੇ ਟਰੈਵਲ ਏਜੰਟ ਦੀ 58 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਟਰੈਵਲ ਏਜੰਟ ਨਿਤੀਸ਼ ਘਈ ਦੀਆਂ ਕੁਝ ਵਪਾਰਕ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਕੁਰਕ ਕੀਤਾ ਗਿਆ ਹੈ।

ਮਨੀ ਲਾਂਡਰਿੰਗ ਦਾ ਮਾਮਲਾ ਘਈ ਅਤੇ ਕੁਝ ਹੋਰਾਂ ਵਿਰੁੱਧ ਪੰਜਾਬ ਪੁਲੀਸ ਦੁਆਰਾ ਦਰਜ ਕਈ ਐੱਫਆਈਆਰਜ਼ ਦਰਜ ਕੀਤਾ ਗਿਆ। ਈਡੀ ਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ‘ਤੇ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ਦੇ ਵਰਕ ਪਰਮਿਟ ਵੀਜ਼ਾ ਦੇਣ ਦੇ ਨਾਂ ’ਤੇ ਧੋਖਾ ਦੇਣ ਦਾ ਦੋਸ਼ ਹੈ।

Facebook Comments

Trending