ਪੰਜਾਬੀ
ਬਦਾਮ ਅਤੇ ਦਹੀਂ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਇਹ 7 ਫ਼ਾਇਦੇ, ਜਾਣੋ ਸਹੀ ਤਰੀਕਾ
Published
2 years agoon
ਆਯੁਰਵੇਦ ‘ਚ ਦਹੀਂ ਅਤੇ ਬਦਾਮ ਨੂੰ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਬਦਾਮ ਅਤੇ ਦਹੀਂ ਦਾ ਇਕੱਠੇ ਸੇਵਨ ਕਰਨਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਦਾਮ ‘ਚ ਫੈਟੀ ਐਸਿਡ, ਅਮੀਨੋ ਐਸਿਡ, ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਸਰੀਰ ਲਈ ਹੋਰ ਕਈ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦਾ ਸੇਵਨ ਦਿਲ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦੂਜੇ ਪਾਸੇ ਦਹੀਂ ‘ਚ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਸ ‘ਚ ਮੌਜੂਦ ਲੈਕਟੋਜ਼, ਆਇਰਨ ਅਤੇ ਫਾਸਫੋਰਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬਦਾਮ ਅਤੇ ਦਹੀਂ ਖਾਣ ਦੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ।
ਬਦਾਮ ਅਤੇ ਦਹੀਂ ਖਾਣ ਦੇ ਫਾਇਦੇ : ਬਾਦਾਮ ਅਤੇ ਦਹੀਂ ਨੂੰ ਇਕੱਠੇ ਖਾਣ ਨਾਲ ਤੁਹਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ ਬਾਦਾਮ ਦੇ ਨਾਲ ਦਹੀਂ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਰੱਖਣ, ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਅਤੇ ਬਦਾਮ ਖਾਣ ਨਾਲ ਤੁਹਾਡੇ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ। ਬਦਾਮ ਅਤੇ ਦਹੀਂ ਖਾਣ ਦੇ ਕੁਝ ਮੁੱਖ ਫਾਇਦੇ ਇਸ ਪ੍ਰਕਾਰ ਹਨ-
ਭਾਰ ਘਟਾਉਣ ਲਈ ਫ਼ਾਇਦੇਮੰਦ ਬਾਦਾਮ ਅਤੇ ਦਹੀਂ ਖਾਣਾ ਭਾਰ ਘਟਾਉਣ ‘ਚ ਲਾਭਕਾਰੀ ਹੁੰਦਾ ਹੈ। ਭਾਰ ਘਟਾਉਣ ਲਈ ਤੁਸੀਂ ਸਵੇਰੇ ਨਾਸ਼ਤੇ ਜਾਂ ਲੰਚ ਦੌਰਾਨ ਬਦਾਮ ਅਤੇ ਦਹੀਂ ਦਾ ਸੇਵਨ ਕਰ ਸਕਦੇ ਹੋ। ਸਰੀਰ ‘ਚ ਕੋਰਟੀਸੋਲ ਅਤੇ ਸਟੀਰਾਇਡ ਹਾਰਮੋਨਸ ਨੂੰ ਕੰਟਰੋਲ ‘ਚ ਰੱਖਣ ਲਈ ਦਹੀਂ ਅਤੇ ਬਦਾਮ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਬਦਾਮ ਅਤੇ ਦਹੀਂ ਦੋਵਾਂ ਨੂੰ ਸੁਪਰਫੂਡ ਮੰਨਿਆ ਜਾਂਦਾ ਹੈ ਤੁਸੀਂ ਭਾਰ ਘਟਾਉਣ ਲਈ ਰੋਜ਼ਾਨਾ ਇਸ ਦਾ ਸੇਵਨ ਕਰ ਸਕਦੇ ਹੋ।
ਸਰੀਰ ਦੀ ਇਮਿਊਨਿਟੀ ਵਧਾਏ : ਸਰੀਰ ਦੀ ਇਮਿਊਨਿਟੀ ਵਧਾਉਣ ਲਈ ਬਦਾਮ ਅਤੇ ਦਹੀਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਬਦਾਮ ‘ਚ ਕੈਲਸ਼ੀਅਮ, ਪ੍ਰੋਟੀਨ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਜੋ ਸਰੀਰ ਨੂੰ ਪੋਸ਼ਣ ਦੇਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਦਹੀਂ ‘ਚ ਮੌਜੂਦ ਗੁਣ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਦਾ ਕੰਮ ਕਰਦੇ ਹਨ। ਦਹੀਂ ਅੰਤੜੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਹੱਡੀਆਂ ਲਈ ਫਾਇਦੇਮੰਦ : ਬਦਾਮ ਅਤੇ ਦਹੀਂ ਦੋਹਾਂ ‘ਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਨ੍ਹਾਂ ਦੋਹਾਂ ਚੀਜ਼ਾਂ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ‘ਚ ਕੈਲਸ਼ੀਅਮ ਦੀ ਕਮੀ ਨਹੀਂ ਹੁੰਦੀ ਹੈ। ਕੈਲਸ਼ੀਅਮ ਹੱਡੀਆਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਦਹੀਂ ਅਤੇ ਬਦਾਮ ਦਾ ਸੇਵਨ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕਰਦਾ ਹੈ।
ਦਿਲ ਲਈ ਬਹੁਤ ਫਾਇਦੇਮੰਦ : ਬਦਾਮ ਅਤੇ ਦਹੀਂ ‘ਚ ਮੌਜੂਦ ਪੋਸ਼ਕ ਤੱਤ ਦਿਲ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬਦਾਮ ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ‘ਚ ਕੋਲੈਸਟ੍ਰੋਲ ਦੇ ਵਧੇ ਹੋਏ ਲੈਵਲ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਦਹੀਂ ‘ਚ ਅਜਿਹੇ ਗੁਣ ਵੀ ਹੁੰਦੇ ਹਨ ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਹ ਹਾਈ ਬਲੱਡ ਪ੍ਰੈਸ਼ਰ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ।
ਕੈਂਸਰ ਦੇ ਖਤਰੇ ਨੂੰ ਕਰੇ ਘੱਟ : ਬਦਾਮ ਅਤੇ ਦਹੀਂ ਦਾ ਸੇਵਨ ਸਰੀਰ ‘ਚ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ‘ਚ ਫਾਇਦੇਮੰਦ ਹੁੰਦਾ ਹੈ। ਬਦਾਮ ‘ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਜੋ ਸਰੀਰ ‘ਚ ਕੈਂਸਰ ਸੈੱਲਾਂ ਦੇ ਵਾਧੇ ਨੂੰ ਰੋਕਣ ‘ਚ ਫ਼ਾਇਦੇਮੰਦ ਹਨ। ਇੱਕ ਖੋਜ ਅਨੁਸਾਰ ਬਦਾਮ ‘ਚ ਮੌਜੂਦ ਗੁਣ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ ‘ਚ ਫਾਇਦੇਮੰਦ ਹੁੰਦੇ ਹਨ।
ਸ਼ੂਗਰ ‘ਚ ਫ਼ਾਇਦੇਮੰਦ : ਬਾਦਾਮ ਅਤੇ ਦਹੀਂ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਰੀਰ ‘ਚ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਣ ਲਈ ਬਦਾਮ ਅਤੇ ਦਹੀਂ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਬਦਾਮ ‘ਚ ਮੌਜੂਦ ਫਾਈਬਰ, ਘੱਟ ਕਾਰਬੋਹਾਈਡ੍ਰੇਟ ਅਤੇ ਅਨਸੈਚੁਰੇਟਿਡ ਫੈਟ ਸ਼ੂਗਰ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਬਦਾਮ ਅਤੇ ਦਹੀਂ ਦੋਵੇਂ ਲੋਅ ਗਲੂਕੋਜ਼ ਵਾਲੇ ਭੋਜਨ ਹਨ ਇਸ ਲਈ ਇਨ੍ਹਾਂ ਦਾ ਸੇਵਨ ਸ਼ੂਗਰ ਦੀ ਸਮੱਸਿਆ ‘ਚ ਬਹੁਤ ਫਾਇਦੇਮੰਦ ਹੈ।
ਅੱਖਾਂ ਲਈ ਫਾਇਦੇਮੰਦ : ਬਦਾਮ ਅਤੇ ਦਹੀਂ ਦਾ ਸੇਵਨ ਅੱਖਾਂ ਦੀ ਚੰਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਖਾਂ ਦੀ ਰੋਸ਼ਨੀ ਵਧਾਉਣ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਇਨ੍ਹਾਂ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਬਦਾਮ ‘ਚ ਵਿਟਾਮਿਨ ਈ ਅਤੇ ਜ਼ਿੰਕ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਦਹੀਂ ‘ਚ ਅੱਖਾਂ ਲਈ ਵੀ ਫਾਇਦੇਮੰਦ ਗੁਣ ਹੁੰਦੇ ਹਨ। ਬਦਾਮ ਅਤੇ ਦਹੀਂ ਦਾ ਨਿਯਮਤ ਸੇਵਨ ਕਰਨ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ।
ਬਦਾਮ ਅਤੇ ਦਹੀਂ ਦੋਵਾਂ ‘ਚ ਮੌਜੂਦ ਗੁਣ ਸਕਿਨ ਲਈ ਵੀ ਬਹੁਤ ਫਾਇਦੇਮੰਦ ਹਨ। ਇਸ ਦੇ ਸੇਵਨ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਇਹ ਕਬਜ਼, ਪੇਟ ‘ਚ ਗੈਸ ਵਰਗੀਆਂ ਸਮੱਸਿਆਵਾਂ ‘ਚ ਬਹੁਤ ਫਾਇਦੇਮੰਦ ਹੈ। ਜੇਕਰ ਤੁਸੀਂ ਕਿਸੇ ਬੀਮਾਰੀ ਜਾਂ ਸਮੱਸਿਆ ਤੋਂ ਪੀੜਤ ਹੋ ਤਾਂ ਬਦਾਮ ਅਤੇ ਦਹੀਂ ਨੂੰ ਇਕੱਠੇ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ
Trending
-
ਅਪਰਾਧ24 hours ago
ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਵਿਅਕਤੀ ਦਾ ਬੇ. ਰਹਿਮੀ ਨਾਲ ਕ. ਤਲ, ਫੈਲੀ ਸਨਸਨੀ
-
ਪੰਜਾਬ ਨਿਊਜ਼23 hours ago
Gold Price Today: ਪੰਜਾਬ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ, ਜਾਣੋ ਅੱਜ ਦੇ ਰੇਟ
-
ਪੰਜਾਬ ਨਿਊਜ਼22 hours ago
ਗਿਆਸਪੁਰਾ ਫਰਜ਼ੀ ਵਿਦਿਆਰਥੀ ਮਾਮਲੇ ‘ਚ ਬਰਖਾਸਤ ਮੁੱਖ ਅਧਿਆਪਕ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ