Connect with us

ਪੰਜਾਬੀ

Cholesterol ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਖਾਓ ਖੀਰਾ !

Published

on

Eat cucumber daily to control cholesterol!

ਗਰਮੀਆਂ ਵਿਚ ਖੀਰਾ ਖਾਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਵਿਚ ਪਾਣੀ ਦੀ ਕਾਫ਼ੀ ਮਾਤਰਾ ਹੁੰਦੀ ਹੈ। ਇਸ ਲਈ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਸਿਰਫ ਇਹੀ ਨਹੀਂ ਖੀਰਾ ਸਿਹਤ ਦੀਆਂ ਕਈ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ।

ਸਰੀਰ ਨੂੰ ਹਾਈਡ੍ਰੇਟ ਕਰੇ : ਖੀਰੇ ਵਿਚ 95% ਪਾਣੀ ਹੁੰਦਾ ਹੈ ਜੋ ਸਰੀਰ ਵਿਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਸਰੀਰ ਨੂੰ ਡੀਟੌਕਸ ਕਰਨ ਵਿਚ ਮਦਦ ਕਰਦਾ ਹੈ। ਵਿਟਾਮਿਨਾਂ ਨਾਲ ਭਰਪੂਰ ਖੀਰਾ ਖਾਣਾ ਦਿਨ ਭਰ ਸਰੀਰ ਨੂੰ ਐਨਰਜ਼ੀ ਦਿੰਦਾ ਹੈ। ਖੀਰੇ ਨੂੰ ਖਾਣ ਨਾਲ ਕੋਲੇਸਟ੍ਰੋਲ ਦਾ ਪੱਧਰ ਘੱਟ ਜਾਂਦਾ ਹੈ। ਦਿਲ ਦੀਆਂ ਬਿਮਾਰੀਆਂ ਵੀ ਇਸ ਤੋਂ ਦੂਰ ਰਹਿੰਦੀਆਂ ਹਨ। ਇਸ ਵਿਚ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ। ਖੀਰਾ ਕਬਜ਼ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਪੇਟ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰਨ ਵਿਚ ਮਦਦਗਾਰ ਹੈ।

ਭਾਰ ਘਟਾਉਣ ਵਿਚ ਮਦਦਗਾਰ : ਭਾਰ ਘਟਾਉਣ ਲਈ ਸਭ ਤੋਂ ਮਹੱਤਵਪੂਰਨ ਹੈ ਕੈਲੋਰੀ ਦੀ ਮਾਤਰਾ ਵਿਚ ਕਮੀ ਜਿਸ ਵਿਚ ਖੀਰਾ ਬਹੁਤ ਮਦਦਗਾਰ ਹੈ। ਇਸ ਵਿਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ। ਭਾਰ ਘਟਾਉਣ ਲਈ ਤੁਸੀਂ ਖੁਰਾਕ ਵਿਚ ਖੀਰੇ ਨਾਲ ਬਣੇ ਡੀਟੌਕਸ ਡ੍ਰਿੰਕ ਜਾਂ ਸਲਾਦ ਸ਼ਾਮਲ ਕਰ ਸਕਦੇ ਹੋ। ਖੀਰੇ ਵਿਚ ਕੋਲੇਸਟ੍ਰੋਲ ਬਿਲਕੁਲ ਨਹੀਂ ਹੁੰਦਾ। ਨਾਲ ਹੀ ਇਸ ਵਿਚ ਪਾਇਆ ਜਾਂਦਾ ਸਟੀਰੌਲ ਤੱਤ ਕੋਲੇਸਟ੍ਰੋਲ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ ਉਨ੍ਹਾਂ ਨੂੰ ਖੀਰਾ ਰੋਜ਼ ਖਾਣਾ ਚਾਹੀਦਾ ਹੈ।

ਕਿਡਨੀ ਸਟੋਨ ਤੋਂ ਛੁਟਕਾਰਾ : ਭੋਜਨ ਵਿਚ ਰੋਜ਼ ਇਸ ਦੀ ਵਰਤੋਂ ਕਰਨ ਨਾਲ ਪੱਥਰੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾਉਂਦਾ ਹੈ। ਦਿਨ ਵਿਚ 2-3 ਵਾਰ ਖੀਰੇ ਦਾ ਜੂਸ ਪੀਣ ਨਾਲ ਲਾਭ ਹੁੰਦਾ ਹੈ। ਹਰ ਰੋਜ਼ ਆਪਣੇ ਦੰਦ ਸਾਫ਼ ਕਰਨ ਤੋਂ ਬਾਅਦ ਵੀ ਜੇ ਤੁਹਾਡੇ ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਖੀਰੇ ਦਾ ਟੁਕੜਾ ਮੂੰਹ ਵਿਚ ਪਾਓ। ਇਹ ਸਾਰੇ ਬੈਕਟੀਰੀਆ ਨੂੰ ਖਤਮ ਕਰ ਦੇਵੇਗਾ।

ਕੈਂਸਰ ਦੀ ਰੋਕਥਾਮ : ਖੀਰੇ ਨੂੰ ਰੋਜ਼ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਵਿਚ ਮੌਜੂਦ ਤੱਤ ਹਰ ਤਰ੍ਹਾਂ ਦੇ ਕੈਂਸਰ ਦੀ ਰੋਕਥਾਮ ਵਿਚ ਕਾਰਗਰ ਹਨ। ਖੀਰੇ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਉਣ ਲਈ ਬਹੁਤ ਵਧੀਆ ਹੈ। ਇਸ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਅਤੇ ਇਹ ਸਰੀਰ ਨੂੰ ਠੰਡਾ ਰੱਖਦਾ ਹੈ।

ਪੀਰੀਅਡ ਦੇ ਦਰਦ ਤੋਂ ਛੁਟਕਾਰਾ : ਜਿਹੜੀਆਂ ਕੁੜੀਆਂ ਮਾਹਵਾਰੀ ਦੇ ਦੌਰਾਨ ਬਹੁਤ ਪਰੇਸ਼ਾਨੀਆਂ ਹੁੰਦੀਆਂ ਹਨ। ਖੀਰੇ ਨੂੰ ਦਹੀਂ ਵਿੱਚ ਪਾ ਕੇ ਪੁਦੀਨੇ, ਕਾਲੀ ਨਮਕ, ਮਿਰਚ, ਜੀਰਾ ਅਤੇ ਹਿੰਗ ਦੇ ਨਾਲ ਖਾਓ। ਇਹ ਬਹੁਤ ਆਰਾਮ ਪ੍ਰਦਾਨ ਕਰੇਗਾ।

ਸਕਿਨ ਨੂੰ ਸੁਧਾਰਨ ‘ਚ ਮਦਦਗਾਰ : ਖੀਰੇ ਖਾਣਾ ਜਾਂ ਇਸ ਦਾ ਜੂਸ ਚਿਹਰੇ ‘ਤੇ ਲਗਾਉਣ ਨਾਲ ਸਕਿਨ ਦੀਆਂ ਸਮੱਸਿਆਵਾਂ ਜਿਵੇਂ ਕਿ ਟੈਨਿੰਗ, ਧੁੱਪ, ਜਲਨ ਆਦਿ ਦੂਰ ਹੋ ਜਾਂਦੀ ਹੈ। ਨਾਲ ਹੀ ਇਹ ਚਿਹਰੇ ‘ਤੇ ਨਮੀ ਬਣਾਈ ਰੱਖਦਾ ਹੈ ਤਾਂ ਜੋ ਤੁਸੀਂ ਗਰਮੀਆਂ ਵਿਚ ਹੋਣ ਵਾਲੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਬਚ ਸਕੋ।

Facebook Comments

Trending