Connect with us

ਪੰਜਾਬੀ

ਤੇਜ਼ੀ ਨਾਲ ਵਜ਼ਨ ਘਟਾਉਣ ਲਈ ਰੋਜ਼ਾਨਾ ਖਾਓ 1 ਕੌਲੀ ਲੌਕੀ ਦਾ ਰਾਇਤਾ

Published

on

Eat 1 kouli gourd raita daily for fast weight loss

ਜੇ ਤੁਹਾਨੂੰ ਲੌਕੀ ਦੀ ਸਬਜ਼ੀ ਪਸੰਦ ਨਹੀਂ ਹੈ ਤਾਂ ਤੁਸੀਂ ਲੌਕੀ ਦਾ ਰਾਈਤਾ ਖਾ ਸਕਦੇ ਹੋ। ਇਸ ਨੂੰ ਬਣਾਉਣਾ ਬਹੁਤ ਅਸਾਨ ਹੈ ਅਤੇ ਇਹ ਖਾਣ ‘ਚ ਬਹੁਤ ਸੁਆਦ ਲੱਗਦਾ ਹੈ। ਜੇ ਤੁਸੀਂ ਇਸ ਨੂੰ ਨਿਯਮਿਤ ਰੂਪ ‘ਚ ਆਪਣੀ ਡਾਇਟ ‘ਚ 1 ਕੌਲੀ ਲੌਕੀ ਦਾ ਰਾਇਤਾ ਸ਼ਾਮਲ ਕਰ ਸਕਦੇ ਹੋ।

ਭਾਰ ਘਟਾਉਣ ‘ਚ ਮਦਦਗਾਰ: ਜੇ ਤੁਸੀਂ ਲੰਬੇ ਸਮੇਂ ਤੋਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਨੂੰ ਅਜਿਹਾ ਕਰਨ ‘ਚ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਤੁਸੀਂ ਆਪਣੀ ਡਾਇਟ ‘ਚ ਲੌਕੀ ਦੇ ਰਾਇਤੇ ਨੂੰ ਇੱਕ ਵਾਰ ਨਿਯਮਿਤ ਰੂਪ ‘ਚ ਸ਼ਾਮਿਲ ਕਰਕੇ ਦੇਖੋ। ਲੌਕੀ ਫਾਈਬਰ ਦਾ ਚੰਗਾ ਸਰੋਤ ਹੈ ਅਤੇ ਇਸ ‘ਚ ਫੈਟ ਬਿਲਕੁਲ ਵੀ ਨਹੀਂ ਹੁੰਦਾ ਹੈ। ਜੇ ਤੁਸੀਂ ਇਸ ਨੂੰ ਦਹੀਂ ‘ਚ ਮਿਕਸ ਕਰਕੇ ਰੋਜ਼ ਖਾਂਦੇ ਹੋ ਤਾਂ ਤੁਹਾਨੂੰ ਭਾਰ ਘਟਾਉਣ ‘ਚ ਮਦਦ ਮਿਲ ਸਕਦੀ ਹੈ।

ਯੂਰਿਨ ਇੰਫੈਕਸ਼ਨ ‘ਚ ਲਾਭਕਾਰੀ : ਗਰਮੀਆਂ ਦੇ ਮੌਸਮ ‘ਚ ਯੂਟੀਆਈ ਦੀ ਸਮੱਸਿਆ ਹੋਣਾ ਬਹੁਤ ਆਮ ਹੈ। ਇਸ ਮੌਸਮ ‘ਚ ਤੇਜ਼ ਗਰਮੀ, ਪਸੀਨਾ ਅਤੇ ਸਰੀਰ ‘ਚ ਹਾਈਡਰੇਸਨ ਦੀ ਕਮੀ ਕਾਰਨ ਪੈਦਾ ਹੁੰਦੀ ਹੈ। ਅਜਿਹੇ ‘ਚ ਜੇ ਤੁਸੀਂ ਨਿਯਮਿਤ ਰੂਪ ‘ਚ ਲੌਕੀ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਇਸ ਸਮੱਸਿਆ ‘ਚ ਬਹੁਤ ਰਾਹਤ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਦਹੀਂ ‘ਚ ਵਿਟਾਮਿਨ-ਸੀ ਹੁੰਦਾ ਹੈ ਅਤੇ ਇਸ ਦੇ ਬੀਜ ‘ਚ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਤੁਹਾਨੂੰ ਯੂਟੀਆਈ ਦੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।

ਸਕਿਨ ਲਈ ਫਾਇਦੇਮੰਦ : ਲੌਕੀ ‘ਚ ਐਂਟੀ ਆਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਹ ਸਭ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਖ਼ਾਸਕਰ ਲੌਕੀ ਦੇ ਰਾਇਤੇ ਦਾ ਨਿਯਮਿਤ ਰੂਪ ‘ਚ ਸੇਵਨ ਕਰਨ ਨਾਲ ਤੁਹਾਡੀ ਸਕਿਨ ‘ਚ ਚਮਕ ਅਤੇ ਨਿਖ਼ਾਰ ਆ ਜਾਂਦਾ ਹੈ। ਫਾਸਫੋਰਸ, ਵਿਟਾਮਿਨ-ਸੀ, ਵਿਟਾਮਿਨ-ਏ, ਵਿਟਾਮਿਨ-ਬੀ ਦਾ ਚੰਗਾ ਸਰੋਤ ਦੇ ਕਾਰਨ ਲੌਕੀ ਨੂੰ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਵਾਲਾਂ ਦੀ ਗਰੋਥ ਨੂੰ ਚੰਗਾ ਕਰਦੀ ਹੈ ਅਤੇ ਜੇਕਰ ਵਾਲ ਬਹੁਤ ਜ਼ਿਆਦਾ ਡਿੱਗ ਰਹੇ ਹਨ ਅਤੇ ਗੰਜੇਪਣ ਦੀ ਸ਼ਿਕਾਇਤ ਹੋ ਰਹੀ ਹੈ ਤਾਂ ਰੋਜ਼ ਲੌਕੀ ਦਾ ਰਾਈਤਾ ਖਾਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ‘ਚ ਸਹਾਇ ਕ: ਲੌਕੀ ‘ਚ ਕੈਲੋਰੀ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੇ ਤੁਸੀਂ ਰੋਜ਼ਾਨਾ ਇਕ ਕੌਲੀ ਲੌਕੀ ਦਾ ਰਾਇਤਾ ਖਾਓਗੇ ਤਾਂ ਤੁਹਾਡੇ ਸਰੀਰ ‘ਚ ਸਿਰਫ 24 ਕੈਲੋਰੀ ਹੀ ਪਹੁੰਚੇਗੀ। ਇਸ ਲਈ ਰਾਇਤੇ ਨੂੰ ਹਜ਼ਮ ਕਰਨਾ ਬਹੁਤ ਅਸਾਨ ਹੁੰਦਾ ਹੈ। ਸਿਰਫ ਇਹ ਹੀ ਨਹੀਂ ਗਰਮੀਆਂ ਦੇ ਮੌਸਮ ‘ਚ ਲੌਕੀ ਦਾ ਰਾਇਤਾ ਤੁਹਾਡੇ ਸਰੀਰ ਨੂੰ ਠੰਡਕ ਵੀ ਪਹੁੰਚਾਉਂਦਾ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਵੀ ਘੱਟ ਕਰਦਾ ਹੈ।

Facebook Comments

Trending