ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਲੁਧਿਆਣਾ ਦੇ ਈਕੋ ਕਲੱਬ ਨੇ ਭਾਈਚਾਰੇ ਵਿੱਚ ‘ਵਾਤਾਵਰਣ ਜਾਗਰੂਕਤਾ ਰੈਲੀ’ ਦਾ ਆਯੋਜਨ ਕਰਕੇ ਧਰਤੀ ਦਿਵਸ ਮਨਾਇਆ। ਇਹ ਰੈਲੀ ਕਾਲਜ ਤੋਂ ਘੁਮਾਰ ਮੰਡੀ ਵੱਲ ਸ਼ੁਰੂ ਹੋਈ। ਬੀਐਡ ਅਤੇ ਐਮਐਡ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਪ੍ਰੋਗਰਾਮ ਦੀ ਸ਼ੁਰੂਆਤ ਰਾਜ ਅਤੇ ਰਾਸ਼ਟਰੀ ਵਿਗਿਆਨ ਪੁਰਸਕਾਰ ਜੇਤੂ ਕੁਸਮ ਲਤਾ ਦੁਆਰਾ ਧਰਤੀ ਦਿਵਸ ‘ਤੇ ਇੱਕ ਐਕਸਟੈਂਸ਼ਨ ਲੈਕਚਰ ਨਾਲ ਕੀਤੀ ਗਈ। ਕਾਲਜ ਦੇ ਐਸੋਸੀਏਟ ਪ੍ਰੋਫੈਸਰ ਡਾ ਨਿਰੋਤਮ ਸ਼ਰਮਾ ਨੇ ਸਵਾਗਤੀ ਭਾਸ਼ਣ ਦਿੱਤਾ। ਕੁਸਮ ਲਤਾ ਨੇ ਆਪਣੇ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ।
ਇਸ ਤੋਂ ਇੱਕ ਦਿਨ ਪਹਿਲਾਂ ਇਸੇ ਥੀਮ ‘ਤੇ ਪੋਸਟਰ ਮੇਕਿੰਗ ਐਕਟੀਵਿਟੀ ਵੀ ਆਯੋਜਿਤ ਕੀਤੀ ਗਈ ਸੀ। ਈਕੋ ਕਲੱਬ ਇੰਚਾਰਜ ਡਾ ਜਯਾ ਬੱਤਰਾ ਨੇ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਮਨੁੱਖ ਨੇ ਧਰਤੀ ਅਤੇ ਇਸ ਦੇ ਕੁਦਰਤੀ ਸੋਮਿਆਂ ਨੂੰ ਬਚਾਉਣਾ ਹੈ, ਕਿਉਂਕਿ ਮਨੁੱਖਤਾ ਦੀ ਹੋਂਦ ਇਸ ਨਾਲ ਸਿੱਧੇ ਤੌਰ ‘ਤੇ ਜੁੜੀ ਹੋਈ ਹੈ। ਇਸ ਲਈ ਇਹ ਗਤੀਵਿਧੀਆਂ ਸਮੇਂ ਦੀ ਲੋੜ ਹਨ। ਇਸ ਵਿਸ਼ੇਸ਼ ਦਿਨ ਤੇ ਕਾਲਜ ਦੀ ਪਿ੍ੰਸੀਪਲ ਡਾ ਨਗਿੰਦਰ ਕੌਰ ਨੇ ਸਾਰਿਆਂ ਨੂੰ ਵਧਾਈ ਦਿੱਤੀ ।