ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ, ਲੁਧਿਆਣਾ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰੇ ਦਾ ਤਿਉਹਾਰ ਜਿਸ ਵਿੱਚ ਬੱਚਿਆਂ ਵੱਲੋਂ ਅਲੱਗ ਅਲੱਗ ਗਤੀਵਿਧੀਆਂ ਕੀਤੀਆਂ ਗਈਆਂ ਜਿਵੇਂ ਕਿ ਭਾਸ਼ਣ, ਕਵਿਤਾਵਾਂ ਅਤੇ ਰਾਮ ਭਗਵਾਨ ਜੀ ਦੇ ਜੀਵਨ ਤੇ ਰਾਸ ਲੀਲ੍ਹਾ ਆਦਿ। ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਿਆਰਥੀਆਂ ਨੇ ਨੇਕੀ ਦੀ ਬਦੀ ਤੇ ਜਿੱਤ ਦਾ ਸੰਦੇਸ਼ ਦਿੱਤਾ ਕਿ ਸਾਨੂੰ ਹਮੇਸ਼ਾ ਸਹੀ ਅਤੇ ਸ਼ੁੱਧ ਕਰਮ ਕਰਨੇ ਚਾਹੀਦੇ ਹਨ।
ਕੁਝ ਬੱਚਿਆਂ ਵੱਲੋਂ ਰਾਮ ਭਗਵਾਨ ਜੀ ਦੇ ਜੀਵਨ ਨਾਲ ਸਬੰਧਤ ਭਜਨ ਗਾ ਕੇ ਉਹਨਾਂ ਦੇ ਜੀਵਨ ਤੇ ਰੋਸ਼ਨੀ ਪਾਈ ਗਈ । ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੁਸਹਿਰੇ ਨਾਲ ਸੰਬੰਧਿਤ ਬੱਚਿਆਂ ਨੂੰ ਭਾਸ਼ਣ ਦਿੰਦਿਆਂ ਧਰਮ ਦੀ ਅਧਰਮ ਤੇ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਤਨ ਅਤੇ ਮਨ ਨਾਲ ਚੰਗੇ ਕਰਮ ਕਰਨੇ ਚਾਹੀਦੇ ਹਨ ਕਿਉਂਕਿ ਬੂਰੇ ਕਰਮਾਂ ਦਾ ਨਤੀਜਾ ਹਮੇਸ਼ਾ ਬੂਰਾ ਹੀ ਹੁੰਦਾ ਹੈ।
ਸਕੂਲ ਦੇ ਡਾਇਰੈਕਟਰ ਸਾਹਿਬ ਸ੍ਰੀ ਗੱਜਣ ਸਿੰਘ ਨੇ ਵੀ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਹਮੇਸ਼ਾ ਸਚਾਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ।