ਪੰਜਾਬ ਨਿਊਜ਼
ਅੰਬਾਲਾ-ਲੁਧਿਆਣਾ ਸੈਕਸ਼ਨ ’ਤੇ ਟ੍ਰੈਫਿਕ ਬਲਾਕ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਰਹੇਗੀ ਪ੍ਰਭਾਵਿਤ
Published
2 years agoon
ਲੁਧਿਆਣਾ : ਲੁਧਿਆਣਾ – ਅੰਬਾਲਾ ਸੈਕਸ਼ਨ ’ਤੇ ਟ੍ਰੈਫਿਕ ਕਮ ਓਐੱਚਈ ਬਲਾਕ ਕਾਰਨ ਕਈ ਰੇਲ ਗੱਡੀਆਂ ਦਾ ਰਸਤਾ ਬਦਲ ਕੇ ਚਲਾਇਆ ਜਾਵੇਗਾ ਤੇ ਕਈ ਰੇਲ ਗੱਡੀਆਂ ਰਸਤੇ ’ਚ ਰੋਕ ਕੇ ਸੰਚਾਲਿਤ ਕੀਤੀਆਂ ਜਾਣਗੀਆਂ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਵੱਲੋਂ ਉਪਲਬਧ ਕਰਵਾਈ ਗਈ ਜਾਣਕਾਰੀ ਮੁਤਾਬਕ 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 22318 ਜੰਮੂਤਵੀ-ਸਿਆਲਦਾਹ ਐਕਸਪ੍ਰੈੱਸ ਨੂੰ ਵਾਇਆ ਸਾਹਨੇਵਾਲ-ਚੰਡੀਗੜ੍ਹ ਹੋ ਕੇ ਚਲਾਇਆ ਜਾਵੇਗਾ।
23 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਵਾਇਆ ਚੰਡੀਗੜ੍ਹ – ਸਾਹਨੇਵਾਲ ਹੋ ਕੇ ਚਲਾਇਆ ਜਾਵੇਗਾ। 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 04652 ਅੰਮ੍ਰਿਤਸਰ-ਜੈਨਗਰ ਕਲੋਨ ਐਕਸਪ੍ਰੈੱਸ ਨੂੰ ਵਾਇਆ ਸਾਹਨੇਵਾਲ-ਚੰਡੀਗੜ੍ਹ ਹੋ ਕੇ ਚਲਾਇਆ ਜਾਵੇਗਾ। 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 12407 ਨਿਊਜਲਪਾਈਗੁਡ਼ੀ-ਅੰਮ੍ਰਿਤਸਰ ਐਕਸਪ੍ਰੈੱਸ ਨੂੰ ਵਾਇਆ ਸਾਹਨੇਵਾਲ-ਚੰਡੀਗੜ੍ਹ ਹੋ ਕੇ ਚਲਾਇਆ ਜਾਵੇਗਾ।
24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 11058 ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਟਰਮਿਨਸ ਐਕਸਪ੍ਰੈੱਸ ਨੂੰ ਅੰਬਾਲਾ ਮੰਡਲ ’ਤੇ 40 ਮਿੰਟ ਰੋਕ ਕੇ ਚਲਾਇਆ ਜਾਵੇਗਾ। 25 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 11058 ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਟਰਮਿਨਸ ਐਕਸਪ੍ਰੈੱਸ ਨੂੰ ਅੰਬਾਲਾ ਡਵੀਜ਼ਨ ’ਤੇ ਰੋਕ ਕੇ ਚਲਾਇਆ ਜਾਵੇਗਾ।
ਕਈ ਰੇਲ ਗੱਡੀਆਂ ਦਾ ਸੰਚਾਲਨ ਸਮਾਂ ਮੁੜ ਨਿਰਧਾਰਨ ਕਰ ਕੇ ਕੀਤਾ ਜਾਵੇਗਾ। 24 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 04547 ਅੰਬਾਲਾ-ਬਠਿੰਡਾ ਸਪੈਸ਼ਲ ਨੂੰ ਅੰਬਾਲਾ ਤੋਂ 02.40 ਮਿੰਟ ਦੇਰੀ ਨਾਲ ਚਲਾਇਆ ਜਾਵੇਗਾ। 25 ਅਗਸਤ ਨੂੰ ਯਾਤਰਾ ਸ਼ੁਰੂ ਕਰਨ ਵਾਲੀ 04547 ਅੰਬਾਲਾ-ਬਠਿੰਡਾ ਸਪੈਸ਼ਲ ਨੂੰ ਅੰਬਾਲਾ ਤੋਂ 02.47 ਮਿੰਟ ਦੇਰੀ ਨਾਲ ਚਲਾਇਆ ਜਾਵੇਗਾ।
You may like
-
ਲੁਧਿਆਣਾ ਨੇੜੇ ਮੁੱਲਾਂਪੁਰ ਸਟੇਸ਼ਨ ਕੋਲ ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ, ਪਈਆਂ ਭਾਜੜਾਂ
-
ਪੰਜਾਬ-ਹਰਿਆਣਾ ‘ਚ 100 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ, 51 ਰੱਦ, ਕਈ ਡਾਇਵਰਟ
-
ਕੀ ਤੁਸੀਂ ਜਾਣਦੇ ਹੋ ਦੇਸ਼ ਦਾ ਇਹ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ? ਸਹੂਲਤਾਂ ਦੇਖ ਕੇ ਭੁੱਲ ਜਾਓਗੇ ਏਅਰਪੋਰਟ
-
ਫਿਰੋਜ਼ਪੁਰ ਡਵੀਜ਼ਨ ਨੇ ਚਲਾਈਆਂ 13 ਸਪੈਸ਼ਲ ਸਮਰ ਟ੍ਰੇਨਾਂ, ਵਧਦੀ ਭੀੜ ਨੂੰ ਦੇਖ ਲਿਆ ਫੈਸਲਾ
-
ਲੁਧਿਆਣਾ ਤੋਂ ਤਬਦੀਲ ਰੇਲ ਗੱਡੀਆਂ ਢੰਡਾਰੀ ਰੁਕਣੀਆਂ ਸ਼ੁਰੂ, ਯਾਤਰੀ ਹੋਏ ਪ੍ਰੇਸ਼ਾਨ
-
ਰੇਲਵੇ ਬੋਰਡ ਨੇ ਢੰਡਾਰੀ ਸਟੇਸ਼ਨ ‘ਤੇ 11 ਟ੍ਰੇਨਾਂ ਦੇ ਸਟਾਪੇਜ ਨੂੰ ਲੈ ਕੇ ਜਾਰੀ ਕੀਤੇ ਹੁਕਮ