ਲੁਧਿਆਣਾ : ਨਗਰ ਨਿਗਮ ਵਾਰਡ 88 ‘ਚ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦ ਤਹਿਬਜ਼ਾਰੀ ਸ਼ਾਖਾ ਦੀ ਟੀਮ ਵਲੋਂ ਬਿਨ੍ਹਾਂ ਉੱਚ ਅਧਿਕਾਰੀਆਂ ਦੀ ਹਦਾਇਤ ਇਕ ਵੈਲਡਿੰਗ ਕਰਨ ਵਾਲੇ ਦਾ ਸਮਾਨ ਚੁੱਕ ਕੇ ਗੱਡੀ ਵਿਚ ਲੱਦ ਲਿਆ ਜਿਸ ਦੀ ਸੂਚਨਾ ਮਿਲਣ ‘ਤੇ ਕੌਂਸਲਰ ਮਨੀ ਗਰੇਵਾਲ ਮੌਕੇ ‘ਤੇ ਪੁੱਜੇ ਤੇ ਸਮਾਨ ਚੁੱਕਣ ਦਾ ਕਾਰਨ ਪੁੱਛਿਆ ਤਾਂ ਸਟਾਫ ਨੇ ੳੱੁਚ ਅਧਿਕਾਰੀਆਂ ਦੇ ਹੁਕਮ ਦਾ ਹਵਾਲਾ ਦਿੱਤਾ ਪਰ ਮੌਕੇ ‘ਤੇ ਕੋਈ ਹੁਕਮ ਨਹੀਂ ਦਿਖਾ ਸਕੇ।
ਕੌਂਸਲਰ ਸ. ਗਰੇਵਾਲ ਨੇ ਤਹਿਬਜਾਰੀ ਸਟਾਫ ਦੀ ਜੰਮਕੇ ਕਲਾਸ ਲਗਾਈ ਤੇ ਦੱਸਿਆ ਕਿ ਬਿਲਡਿੰਗ ਦਾ ਕੰਮ ਕਰਨ ਵਾਲੇ ਦੀਆਂ ਦੋ ਦੁਕਾਨਾਂ ਹਨ ਇਕ ਵਿਚ ਕੰਮ ਕਰ ਰਿਹਾ ਹੈ ਜਦਕਿ ਦੂਸਰੀ ਦੁਕਾਨ ਸਬੰਧੀ ਮਾਣਯੋਗ ਸਥਾਨਕ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਕਾਨ ਖਾਲੀ ਕਰਾਉਣ ਲਈ ਕਥਿਤ ਦਬਾਅ ਪਾਇਆ ਜਾ ਰਿਹਾ ਹੈ।
ਕੋਈ ਵੀ ਚਾਰਾ ਨਾ ਚੱਲਦਾ ਦੇਖਕੇ ਤਹਿਬਜ਼ਾਰੀ ਸ਼ਾਖਾ ਸਟਾਫ ਰੇਹੜੀ ਤੋਂ ਸਮਾਨ ਲਾਹਕੇ ਚੱਲਦਾ ਬਣਿਆ | ਸ. ਗਰੇਵਾਲ ਨੇ ਕਿਹਾ ਕਿ ਵਿਵਾਦਿਤ ਪ੍ਰਾਪਰਟੀ ‘ਤੇ ਕੁੱਝ ਆਪ ਆਗੂ ਕਥਿਤ ਕਬਜਾ ਕਰਨਾ ਚਾਹੁੰਦੇ ਹਨ।