Connect with us

ਪੰਜਾਬੀ

ਹਲਕਾ ਗਿੱਲ ‘ਚ ਸਭ ਤੋਂ ਜ਼ਿਆਦਾ ਪੋਲਿੰਗ ਕਰਕੇ ਦੇਰ ਤੱਕ ਚਲੇਗੀ ਗਿਣਤੀ

Published

on

Due to the high turnout in Halqa Gill, the number will be delayed

ਲੁਧਿਆਣਾ : ਵੋਟਾਂ ਪੈਣ ਤੋਂ ਬਾਅਦ ਪ੍ਰਸ਼ਾਸਨ ਨੇ ਹੁਣ ਗਿਣਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 10 ਮਾਰਚ ਨੂੰ ਜ਼ਿਲ੍ਹੇ ਦੀਆਂ ਸਾਰੀਆਂ 14 ਸੀਟਾਂ ਦੀ ਗਿਣਤੀ ਵੱਖ-ਵੱਖ ਗਿਣਤੀ ਕੇਂਦਰਾਂ ‘ਤੇ ਕੀਤੀ ਜਾਣੀ ਹੈ। ਪ੍ਰਸ਼ਾਸਨ ਨੇ ਸਟ੍ਰਾਂਗ ਰੂਮ ਦੇ ਨਾਲ-ਨਾਲ ਗਿਣਤੀ ਕੇਂਦਰ ਵੀ ਸਥਾਪਤ ਕੀਤੇ ਹਨ।

ਲੁਧਿਆਣਾ ਜ਼ਿਲ੍ਹੇ ‘ਚ ਸਭ ਤੋਂ ਵੱਧ ਦੇਰੀ ਨਾਲ ਆਉਣ ਵਾਲਾ ਨਤੀਜਾ ਹਲਕਾ ਗਿੱਲ ਦੇ ਹੋਣਗੇ। ਯਾਨੀ ਕਿ ਨਤੀਜੇ ਲਈ ਹਲਕਾ ਗਿੱਲ ਦੇ ਉਮੀਦਵਾਰਾਂ ਨੂੰ ਸਭ ਤੋਂ ਲੰਬਾ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਇਸ ਹਲਕੇ ਵਿੱਚ ਵੋਟਰਾਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਵੋਟਾਂ ਲਈ ਸਭ ਤੋਂ ਵੱਧ ਪੋਲਿੰਗ ਬੂਥ ਬਣਾਏ ਗਏ ਸਨ।

ਹਲਕਾ ਗਿੱਲ ਵਿਚ ਕੁੱਲ 2.73 ਲੱਖ ਵੋਟਰ ਹਨ ਅਤੇ ਵੋਟਾਂ ਲਈ ਇਥੇ 307 ਬੂਥ ਬਣਾਏ ਗਏ ਸਨ। ਇੰਨਾ ਹੀ ਨਹੀਂ ਇਸ ਹਲਕੇ ਚ ਸਭ ਤੋਂ ਜ਼ਿਆਦਾ 1.83 ਲੱਖ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ ਸਾਹਨੇਵਾਲ ਹਲਕੇ ਵਿਚ 289 ਬੂਥ ਬਣਾਏ ਗਏ ਅਤੇ ਇਸ ਹਲਕੇ ਵਿਚ ਵੀ 178 ਲੱਖ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਇਸ ਦੇ ਨਾਲ ਹੀ ਹਲਕਾ ਆਤਮ ਨਗਰ ਦੇ ਨਤੀਜੇ ਪਹਿਲੇ ਨੰਬਰ ਤੇ ਆਉਣਗੇ। ਕਿਉਂਕਿ ਇਸ ਹਲਕੇ ਵਿੱਚ ਸਭ ਤੋਂ ਘੱਟ ਪੋਲਿੰਗ ਬੂਥ ਬਣਾਏ ਗਏ ਸਨ। ਆਤਮ ਨਗਰ ਵਿੱਚ ਸਿਰਫ 170 ਬੂਥ ਸਥਾਪਤ ਕੀਤੇ ਗਏ ਸਨ ਅਤੇ ਇੱਥੇ ਸਿਰਫ 1.04 ਲੱਖ ਦੇ ਕਰੀਬ ਵੋਟਾਂ ਪਈਆਂ ਹਨ।

ਅਧਿਕਾਰੀਆਂ ਮੁਤਾਬਕ ਆਤਮ ਨਗਰ, ਲੁਧਿਆਣਾ ਸਾਊਥ, ਸੈਂਟਰਲ ਵਿਚ ਸਿਰਫ 10 ਰਾਊਂਡਾਂ ਦੀ ਗਿਣਤੀ ਹੋਵੇਗੀ, ਜਦਕਿ ਗਿੱਲ ਅਤੇ ਸਾਹਨੇਵਾਲ ਵਿਚ 15 ਤੋਂ ਵੱਧ ਰਾਊਂਡ ਲਾਈਟ ਕਾਊਂਟਿੰਗ ਹੋਵੇਗੀ। ਸ਼ਹਿਰੀ ਹਲਕਿਆਂ ਚ ਵੀ ਵੋਟਿੰਗ ਘੱਟ ਹੋਈ ਹੈ ਤੇ ਬੂਥ ਵੀ ਘੱਟ ਹਨ, ਅਜਿਹੇ ਚ ਸ਼ਹਿਰੀ ਹਲਕਿਆਂ ਦੇ ਨਤੀਜੇ ਪੇਂਡੂ ਖੇਤਰਾਂ ਤੋਂ ਪਹਿਲਾਂ ਆਉਣਗੇ।

Facebook Comments

Trending