Connect with us

ਪੰਜਾਬੀ

ਸਟੀਲ ਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ‘ਚ ਬੇਤਹਾਸ਼ਾ ਵਾਧਾ ਹੋਣ ਕਰਕੇ ਐਮ.ਐਸ.ਐਮ. ਸਨਅਤਾਂ ਬੰਦ ਹੋਣ ਕਿਨਾਰੇ

Published

on

Due to sharp rise in prices of steel and other raw materials, MSM On the verge of closing down industries

ਲੁਧਿਆਣਾ : ਸਟੀਲ ਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋਣ ਕਰਕੇ ਸਨਅਤਕਾਰਾਂ ਵਿਚ ਹਾਹਾਕਾਰ ਮਚੀ ਹੋਈ ਹੈ, ਜਿਸ ਕਰਕੇ ਐਮ.ਐਸ.ਐਮ.ਈ. ਸਨਅਤਾਂ ਬੰਦ ਹੋਣ ਦੇ ਰਾਹ ‘ਤੇ ਪੈ ਗਈਆਂ ਹਨ। ਇਹ ਪ੍ਰਗਟਾਵਾ ਚੈਂਬਰ ਆਫ਼ ਇੰਡਸਟਰੀਜ਼ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਦੀ ਸਟੇਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕੀਤਾ।

ਉਨ੍ਹਾਂ ਕਿਹਾ ਕਿ ਸਟੇਅਰਿੰਗ ਕਮੇਟੀ ਨੇ ਸਟੀਲ ਦੀਆਂ ਕੀਮਤਾਂ ‘ਚ ਵਾਧੇ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕੀਮਤਾਂ ਇੰਨੀਆਂ ਜਿਆਦਾ ਹਨ ਕਿ ਐਮ.ਐਸ.ਐਮ.ਈ. ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐਮ.ਐਸ.ਐਮ.ਈ. ਇਕਾਈਆਂ ਸਮੱਗਰੀ ਤਿਆਰ ਕਰਨ ਤੇ ਉਤਪਾਦਨ ਚਲਾਉਣ ਦੇ ਯੋਗ ਨਹੀਂ ਹਨ /ਐਮ.ਐਸ.ਐਮ.ਈ. ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਬੇਰੁਜ਼ਗਾਰੀ ਵਧੇਗੀ।

ਉਨ੍ਹਾਂ ਕਿਹਾ ਕਿ ਸਟੀਲ ਦਾ ਭਾਅ 65,000 ਪੀ.ਐਮ.ਟੀ. ਹੋ ਗਿਆ ਹੈ ਜੋ ਜਨਵਰੀ ਦੇ ਮਹੀਨਿਆਂ ਵਿਚ 43,000 ਪੀ.ਐੱਮ.ਟੀ. ਸੀ। ਉਨ੍ਹਾਂ ਕਿਹਾ ਕਿ ਸਟੀਲ ਤੋਂ ਇਲਾਵਾ ਤਾਂਬਾ, ਨਿਕਲ, ਜਿੰਕ, ਫੈਰੋ ਅਲਾਏ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਐਮ.ਐਸ.ਐਮ.ਈ. ਸਨਅਤ ਲਈ ਇਹ ਬੁਰਾ ਸਾਲ ਹੈ ਤੇ ਔਖੇ ਸਮੇਂ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ, ਤਰਲਤਾ ਦੀ ਕਮੀ, ਯਾਤਰਾ, ਈਾਧਨ ਦੀਆਂ ਉੱਚੀਆਂ ਕੀਮਤਾਂ, ਘੱਟ ਵਿਕਰੀ ਤੇ ਹੋਰ ਵਰਗੀਆਂ ਬਹੁਤ ਸਾਰੀਆਂ ਚੁਣੌਤੀਆਂ ਸਨ।

ਸੀ.ਆਈ.ਸੀ.ਯੂ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਮ ਚੰਦਰ ਪ੍ਰਸਾਦ ਸਿੰਘ ਸਟੀਲ ਮੰਤਰੀ ਅਤੇ ਪੀਯੂਸ਼ ਗੋਇਲ ਵਣਜ ਤੇ ਉਦਯੋਗ ਮੰਤਰੀ ਭਾਰਤ ਸਰਕਾਰ ਨੂੰ ਕੱਚੇ ਮਾਲ ਅਤੇ ਵਸਤੂਆਂ ਦੀਆਂ ਕੀਮਤਾਂ ਘਟਾਉਣ ਦੀ ਬੇਨਤੀ ਕੀਤੀ। ਇਸ ਮੌਕੇ ਪੰਕਜ ਸ਼ਰਮਾ, ਜਸਵਿੰਦਰ ਸਿੰਘ ਭੋਗਲ, ਹਨੀ ਸੇਠੀ, ਗੌਤਮ ਮਲਹੋਤਰਾ,ਸਰਵਜੀਤ ਸਿੰਘ, ਐਸ. ਬੀ. ਸਿੰਘ ਆਦਿ ਹਾਜ਼ਰ ਸਨ।

Facebook Comments

Trending