Connect with us

ਪੰਜਾਬ ਨਿਊਜ਼

ਹਿਮਾਚਲ ’ਚ ਮੀਂਹ ਪੈਣ ਨਾਲ ਡੈਮਾਂ ‘ਚ ਪਾਣੀ ਵਧਿਆ, ਫਿਰ ਖੋਲ੍ਹੇ ਜਾ ਸਕਦੇ ਫਲੱਡ ਗੇਟ

Published

on

The threat of flooding for the third time! Increased water level in dams, flood gates can be opened

ਹਿਮਾਚਲ ਪ੍ਰਦੇਸ਼ ’ਚ ਮੀਂਹ ਪੈਣ ਮਗਰੋਂ ਡੈਮਾਂ ਵਿੱਚ ਪਾਣੀ ਦੀ ਆਮਦ ਮੁੜ ਵਧ ਗਈ ਹੈ। ਅੱਜ ਵੀ ਭਾਰੀ ਬਾਰਸ਼ ਦੀ ਸੰਭਾਵਨਾ ਹੋਣ ਕਰਕੇ ਪੰਜਾਬ ਲਈ ਆਉਂਦੇ ਦੋ ਦਿਨ ਬੜੇ ਨਾਜ਼ੁਕ ਹਨ। ਮੌਸਮ ਵਿਭਾਗ ਨੇ ਪੰਜਾਬ ਵਿੱਚ ਵੀ ਆਉਂਦੇ ਪੰਜ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਲਈ ਮੁਸ਼ਕਲਾਂ ਵਧ ਸਕਦੀਆਂ ਹਨ।

ਦੱਸ ਦਈਏ ਕਿ ਇਸ ਵਾਰ ਪੰਜਾਬ ’ਚ ਹੜ੍ਹਾਂ ਨੇ ਸਭ ਤੋਂ ਵੱਡਾ ਨੁਕਸਾਨ ਫ਼ਸਲਾਂ ਦਾ ਕੀਤਾ ਹੈ। ਪਹਿਲੇ ਗੇੜ ਦੇ ਹੜ੍ਹ ਕਾਰਨ ਕਰੀਬ ਛੇ ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਸੀ ਜਦਕਿ ਦੂਜੀ ਵਾਰ ਆਏ ਹੜ੍ਹਾਂ ਕਾਰਨ ਕਰੀਬ ਦੋ ਲੱਖ ਏਕੜ ਤੋਂ ਵੱਧ ਰਕਬਾ ਹੋਣ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਹਨ। ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਖੇਤੀ ਸੈਕਟਰ ਨੂੰ ਵੱਡੀ ਸੱਟ ਵੱਜੀ ਹੈ। ਝੋਨੇ ਦੀ ਫ਼ਸਲ ਤੋਂ ਇਲਾਵਾ ਬਾਗ਼ਬਾਨੀ ਤੇ ਹਰਾ ਚਾਰਾ, ਸਬਜ਼ੀਆਂ ਦੀ ਫ਼ਸਲ ਤਬਾਹ ਹੋ ਗਈ ਹੈ।

ਸੂਬੇ ਵਿੱਚ ਪਹਿਲੇ ਹੜ੍ਹ ਮਗਰੋਂ ਕਰੀਬ ਦੋ ਲੱਖ ਏਕੜ ਰਕਬੇ ਵਿੱਚ ਮੁੜ ਝੋਨੇ ਦੀ ਲੁਆਈ ਹੋਈ ਸੀ ਜਿਸ ’ਚੋਂ ਕਰੀਬ ਇੱਕ ਲੱਖ ਏਕੜ ਫਸਲ ਮੁੜ ਨੁਕਸਾਨੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਬਾਰਸ਼ ਹੋ ਰਹੀ ਹੈ। ਡੈਮਾਂ ਦੀ ਸਥਿਤੀ ਦੇਖੀਏ ਤਾਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1672.29 ਫੁੱਟ ਹੈ ਤੇ ਡੈਮ ਵਿੱਚ ਪਾਣੀ ਦੀ ਆਮਦ ਹੁਣ 72 ਹਜ਼ਾਰ ਕਿਊਸਿਕ ਹੋ ਗਈ ਹੈ ਜੋ ਲੰਘੇ ਕੱਲ੍ਹ 36 ਹਜ਼ਾਰ ਕਿਊਸਿਕ ਸੀ। ਪੌਂਗ ਡੈਮ ਵਿਚ ਪਾਣੀ ਦੀ ਆਮਦ 58 ਹਜ਼ਾਰ ਕਿਊਸਿਕ ਹੋ ਗਈ ਹੈ ਜੋ ਪਹਿਲਾਂ 23 ਹਜ਼ਾਰ ਕਿਊਸਿਕ ਸੀ।

 

Facebook Comments

Trending