ਲੁਧਿਆਣਾ : ਜੇਲ੍ਹ ਅੰਦਰ ਨਸ਼ੀਲੇ ਪਦਾਰਥ ਲਿਜਾਣ ਲਈ ਹਵਾਲਾਤੀ ਨਵੇਂ ਨਵੇਂ ਹੱਥਕੰਡੇ ਅਪਣਾ ਰਹੇ ਹਨ। ਸ਼ੱਕ ਪੈਣ ‘ਤੇ ਜਦ ਬੋਸਟਲ ਜੇਲ੍ਹ ਦੇ ਮੁਲਾਜ਼ਮਾਂ ਨੇ ਤਿੰਨ ਹਵਾਲਾਤੀਆਂ ਦੀ ਤਲਾਸ਼ੀ ਲਈ ਹੀ ਤਾਂ ਉਨ੍ਹਾਂ ਦੇ ਗੁਪਤ ਅੰਗ ‘ਚੋਂ 102 ਨਸ਼ੀਲੀਆਂ ਗੋਲੀਆਂ ਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ
ਇਸ ਮਾਮਲੇ ਵਿਚ ਚੌਕੀ ਤਾਜਪੁਰ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਬੋਸਟਲ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਅਨੂ ਮਲਿਕ ਦੇ ਬਿਆਨ ਉਪਰ ਮੁਲਜ਼ਮ ਸਾਹਿਲ, ਅੰਸ਼ੂ ਤੇ ਸੋਨੂੰ ਸਿੰਘ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਸੁਨੀਲ ਕੁਮਾਰ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਵੱਖ-ਵੱਖ ਮਾਮਲਿਆਂ ਵਿਚ ਪੇਸ਼ੀ ਭੁਗਤਣ ਤੋਂ ਬਾਅਦ ਬੋਸਟਲ ਜੇਲ੍ਹ ਅੰਦਰ ਦਾਖ਼ਲ ਹੋਏ। ਮੁਲਜ਼ਮਾਂ ਦੀ ਤੋਰ ਦੇਖ ਕੇ ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਹੋ ਗਿਆ। ਜੇਲ੍ਹ ਮੁਲਾਜ਼ਮਾਂ ਨੇ ਜਦ ਮੁਲਜ਼ਮਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਕੁਝ ਨਾ ਬਰਾਮਦ ਹੋਇਆ। ਜੇਲ੍ਹ ਗਾਰਦ ਨੇ ਜਦ ਸਖ਼ਤੀ ਨਾਲ ਪੁੱਛਗਿੱਛ ਕਰ ਕੇ ਉਨ੍ਹਾਂ ਦੀ ਫਿਰ ਤੋਂ ਤਲਾਸ਼ੀ ਲਈ ਤਾਂ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਨਸ਼ੀਲੇ ਪਦਾਰਥ ਲਿਫਾਫੇ ‘ਚ ਲਪੇਟ ਕੇ ਗੁਪਤ ਅੰਗ ‘ਚ ਰੱਖੇ ਹੋਏ ਸਨ।