Connect with us

ਅਪਰਾਧ

ਸਜ਼ਾ ਕੱਟ ਰਹੇ ਮੁਲਜ਼ਮ ਦੇ ਟਿਫ਼ਨ ‘ਚੋਂ ਨਸ਼ੀਲੀਆਂ ਗੋਲੀਆਂ, ਚਰਸ, ਤੰਬਾਕੂ ਅਤੇ ਦੋ ਮੋਬਾਇਲ ਫ਼ੋਨ ਬਰਾਮਦ

Published

on

Drugs, hashish, tobacco and two mobile phones recovered from convict's tiffany

ਲੁਧਿਆਣਾ : ਆਬਕਾਰੀ ਐਕਟ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਮੁਲਜ਼ਮ ਦੇ ਟਿਫ਼ਨ ‘ਚੋਂ 74 ਨਸ਼ੀਲੀਆਂ ਗੋਲੀਆਂ, 115 ਗਰਾਮ ਚਰਸ,11 ਤੰਬਾਕੂ ਦੀਆਂ ਪੁੜੀਆਂ ਅਤੇ ਦੋ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਨਵਾਂਸ਼ਹਿਰ ਦੇ ਵਾਸੀ ਕੈਦੀ ਸੁਖਜਿੰਦਰ ਸਿੰਘ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਏਐਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਜੇਲ੍ਹ ਗਾਰਦ ਵੱਲੋਂ ਬੈਰਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੁਲਜ਼ਮ ਸੁਖਜਿੰਦਰ ਸਿੰਘ ਦੇ ਕਬਜ਼ੇ ‘ਚੋਂ ਇਕ ਟਿਫ਼ਨ ਬਰਾਮਦ ਕੀਤਾ ਗਿਆ। ਤਲਾਸ਼ੀ ਦੇ ਦੌਰਾਨ ਟਿਫ਼ਨ ਵਿਚੋਂ ਦੋ ਮੋਬਾਇਲ ਫ਼ੋਨ,ਨਸ਼ੀਲੀਆਂ ਗੋਲੀਆਂ ਚਰਸ ਅਤੇ ਜਰਦੇ ਦੀਆਂ ਪੁੜੀਆਂ ਮਿਲੀਆਂ।

ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਹਾਇਕ ਸੁਪਰਡੈਂਟ ਦੀ ਜਾਣਕਾਰੀ ਤੋਂ ਬਾਅਦ ਮੁਲਜ਼ਮ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਗੱਲ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖ਼ਰ ਮੁਲਜ਼ਮ ਤਕ ਟਿਫ਼ਨ ਕਿੰਝ ਪਹੁੰਚਿਆ।

Facebook Comments

Trending