Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਬੂੰਦਾਬਾਂਦੀ, 2 ਦਿਨ ਤਕ ਮੌਸਮ ਰਹੇਗਾ ਠੰਢਾ

Published

on

Drizzle in Ludhiana, weather will be cool for 2 days

ਲੁਧਿਆਣਾ :    ਸ਼ਹਿਰ ਵਿਚ ਪੱਛਮੀ ਗੜਬੜੀ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਇਸ ਕਾਰਨ ਹੁਣ ਮੁੜ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਵੀਰਵਾਰ ਸਵੇਰੇ ਬੂੰਦਾਂ ਬੂੰਦੀ ਹੋਈ । ਜਿਸ ਕਾਰਨ ਅਚਾਨਕ ਠੰਢ ਵਧ ਗਈ।

ਸਵੇਰ ਦਾ ਤਾਪਮਾਨ 7 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਹਵਾ ਗੁਣਵੱਤਾ ਸੂਚਕ ਅੰਕ 101 ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਹੇਗਾ। ਦੁਪਹਿਰ ਬਾਅਦ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸ਼ੁੱਕਰਵਾਰ ਤੇ ਸਨਿਚਰਵਾਰ ਸ਼ਨੀਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 25 ਜਨਵਰੀ ਤੋਂ ਬਾਅਦ ਹੀ ਮੌਸਮ ਸਾਫ਼ ਹੋ ਸਕੇਗਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਹਫ਼ਤੇ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਬੁੱਧਵਾਰ ਸਵੇਰੇ ਬੱਦਲਾਂ ਵਿਚਕਾਰ ਥੋੜੀ ਜਿਹੀ ਧੁੱਪ ਨਿਕਲੀ ਅਤੇ ਲੋਕਾਂ ਵਿਚ ਰਾਹਤ ਦੀ ਉਮੀਦ ਹੈ। ਪਰ ਕੁਝ ਦੇਰ ਬਾਅਦ ਬੱਦਲ ਛਾਏ ਰਹਿਣ ਨਾਲ ਹੋਈ ਬਾਰਿਸ਼ ਨੇ ਠੰਡ ਨੂੰ ਹੋਰ ਵਧਾ ਦਿੱਤਾ ਹੈ।

ਮੌਸਮ ਵਿਭਾਗ ਮੁਤਾਬਕ ਐਤਵਾਰ ਤਕ ਸ਼ਹਿਰ ‘ਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਸ਼ੀਤ ਲਹਿਰ ਕਾਰਨ ਠੰਢ ਵੀ ਵਧੇਗੀ। ਵਿਭਾਗ ਨੇ ਪਹਾੜੀਆਂ ‘ਤੇ ਬਰਫਬਾਰੀ ਦੇ ਵੀ ਸੰਕੇਤ ਦਿੱਤੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਹਿਰ ਵਿਚ ਠੰਢ ਪਿਛਲੇ ਕਈ ਰਿਕਾਰਡ ਤੋੜ ਸਕਦੀ ਹੈ।

Facebook Comments

Trending